ਇਸੇ ਦੇ ਚੱਲਦੇ ਅੱਜ ਪੰਜਾਬ DJ ਐਸੋਸੀਏਸ਼ਨ ਦੇ ਬੈਨਰ ਹੇਠ ਸਮੂਹ ਪੰਜਾਬ ਭਰ ਦੇ DJ ਮਾਲਕ ਅਤੇ ਵਰਕਰ ਮੋਗਾ ਵਿਖੇ ਇੱਕਤਰ ਹੋਏ ਅਤੇ ਮੋਗਾ ਤੋਂ ਜਗਰਾਓਂ ਤੱਕ ਮਾਰਚ ਕੱਢਿਆ ਤੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਅੱਗੇ ਗੁਹਾਰ ਲਾਈ ਕੇ ਸਰਕਾਰ ਜਿੱਥੇ ਬਾਕੀ ਕਾਰੋਬਾਰਾਂ ਨੂੰ ਖੋਲ ਰਹੀ ਹੈ ਉੱਥੇ ਹੀ ਉਨ੍ਹਾਂ ਬਾਰੇ ਵੀ ਸੋਚਿਆ ਜਾਵੇ ਅਤੇ ਉਨ੍ਹਾਂ ਦਾ ਕੰਮ ਖੋਲਿਆ ਜਾਵੇ।
ਐਸੋਸੀਏਸ਼ਨ ਦੇ ਪ੍ਰਧਾਨ ਸੁੱਖ ਸ਼ੇਰਪੁਰ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਬਾਰੇ ਵੀ ਸੋਚਨਾ ਚਾਹਿਦਾ ਹੈ।ਉਨ੍ਹਾਂ ਦੇ ਕੰਮ ਵੀ ਖੋਲਣੇ ਚਾਹਿਦੇ ਹਨ।ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਭਾਵੇਂ ਸਾਡੇ ਕੰਮ ਲਈ SOPs ਜਾਰੀ ਕਰ ਦੇਵੇ ਪਰ ਉਨ੍ਹਾਂ ਦਾ ਕੰਮ ਖੋਲਿਆ ਜਾਵੇ।ਇਸ ਦੌਰਾਨ ਚੰਡੀਗੜ੍ਹ ਤੋਂ ਜਸਵੀਰ ਜੱਸੀ, ਨਕੋਦਰ ਤੋਂ ਸੌਢੀ, ਨਵ ਕਲੋਆ, ਲਵੀ, ਬਾਈ ਦਰਸ਼ੀ ਅਤੇ ਅਮਰਿਤ ਸਮੇਤ ਪੰਜਾਬ ਭਰ ਤੋਂ ਡੀਜੀ ਕਾਰੋਬਾਰੀਆਂ ਨੇ ਇਸ ਰੋਸ ਮੁਜ਼ਾਹਰੇ 'ਚ ਹਿੱਸਾ ਲਿਆ।