ਅੰਮ੍ਰਿਤਸਰ: ਵਿਜੀਲੈਂਸ ਨੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਤੇ ਉਸ ਦਾ ਸਹਾਇਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਡਾਕਟਰ ਖਿਲਾਫ ਨਕਲੀ ਸੱਟਾਂ ਲਾ ਕੇ ਕੇਸ ਬਣਾਉਣ ਦਾ ਇਲਜ਼ਾਮ ਹੈ। ਇੱਕ ਸ਼ਿਕਾਇਤ ਦੇ ਅਧਾਰ 'ਤੇ ਵਿਜੀਲੈਂਸ ਨੇ ਡਾਕਟਰ ਨੂੰ ਦਬੋਚ ਲਿਆ।     ਮਿਲੀ ਜਾਣਕਾਰੀ ਮੁਤਾਬਕ ਡਾਕਟਰ ਮਨਜੀਤ ਸਿੰਘ ਪੈਸੇ ਲੈ ਕੇ ਨਕਲੀ ਸੱਟਾਂ ਸ਼ੋਅ ਕਰਕੇ ਕੇਸ ਬਣਾਉਂਦਾ ਸੀ। ਉਸ ਖਿਲਾਫ ਵਿਜੀਲੈਂਸ ਕੋਲ ਸ਼ਿਕਾਇਤ ਆਈ ਸੀ। ਵਿਜੀਲੈਂਸ ਨੇ ਮਨਜੀਤ ਸਿੰਘ ਨੇ ਉਸ ਦੇ ਸਹਾਇਕ ਜੀਤ ਨੂੰ ਗ੍ਰਿਫਤਾਰ ਕਰ ਲਿਆ ਹੈ।     ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਗੁਰਜੀਤ ਸਿੰਘ ਨਾਮੀ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦਾ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ। ਡਾਕਟਰ ਨੇ ਵਿਰੋਧੀ ਧਿਰ ਤੋਂ ਪੈਸੇ ਲੈ ਕੇ ਨਕਲੀ ਸੱਟਾਂ ਵਿਖਾ ਕੇ ਉਨ੍ਹਾਂ ਵਿਰੁੱਧ ਕੇਸ ਬਣਵਾ ਦਿੱਤਾ ਸੀ।