ਪਠਾਨਕੋਟ ਦੇ ਮਾਮੂਨ ਕੈਂਟ ਤੋਂ ਇੱਕ ਡਾਕਟਰ ਨੂੰ ਕਾਬੂ ਕੀਤਾ ਗਿਆ ਹੈ। ਡਾਕਟਰ ਦੀ ਪਹਿਚਾਣ ਡਾ. ਰਈਸ ਅਹਿਮਦ ਭੱਟ ਵਜੋਂ ਹੋਈ ਹੈ, ਜੋ ਕਿ MBBS, MS, FMG ਹਨ ਅਤੇ ਸਰਜਰੀ ਦੇ ਪ੍ਰੋਫੈਸਰ ਵਜੋਂ ਕੰਮ ਕਰ ਚੁੱਕੇ ਹਨ।
ਏਜੰਸੀ ਵੱਲੋਂ ਕੀਤਾ ਗਿਆ ਗ੍ਰਿਫਤਾਰ
ਹਾਲ ਹੀ ਵਿੱਚ ਪਠਾਨਕੋਟ ਦੇ ਮਾਮੂਨ ਕੈਂਟ ਤੋਂ ਇਕ ਡਾਕਟਰ ਨੂੰ ਕਾਬੂ ਕੀਤਾ ਗਿਆ ਹੈ। ਡਾਕਟਰ ਦੀ ਪਹਿਚਾਣ ਡਾ. ਰਈਸ ਅਹਿਮਦ ਭੱਟ (MBBS, MS, FMG ਅਤੇ ਸਰਜਰੀ ਦੇ ਪ੍ਰੋਫੈਸਰ) ਵਜੋਂ ਹੋਈ ਹੈ।ਡਾ. ਭੱਟ ਦੀ ਉਮਰ 45 ਸਾਲ ਹੈ ਅਤੇ ਉਹ ਪਿਛਲੇ ਤਿੰਨ ਸਾਲ ਤੋਂ ਵਾਈਟ ਮੈਡੀਕਲ ਕਾਲਜ, ਪੀਐਸ ਮਾਮੂਨ ਕੈਂਟ ਵਿੱਚ ਸਰਜਨ ਵਜੋਂ ਕੰਮ ਕਰ ਰਿਹਾ ਸੀ। ਹਸਪਤਾਲ ਦੇ ਮੈਨੇਜਰ ਸਵਰਨ ਸਲਾਰੀਆ ਨੇ ਦੱਸਿਆ ਕਿ ਡਾ. ਭੱਟ ਨੂੰ ਦੇਰ ਰਾਤ ਕਿਸੇ ਅਣਪਛਾਤੀ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਡਾ. ਰਈਸ ਅਹਿਮਦ ਭੱਟ ਪਹਿਲਾਂ ਅਲ-ਫਲਾਹ ਯੂਨੀਵਰਸਿਟੀ, ਫਰੀਦਾਬਾਦ ‘ਚ ਚਾਰ ਸਾਲ ਕੰਮ ਕਰ ਚੁੱਕਾ ਹੈ। ਉਹ ਉੱਥੇ ਤਾਇਨਾਤ ਕਰਮਚਾਰੀਆਂ ਨਾਲ ਫ਼ੋਨ ਰਾਹੀਂ ਸੰਪਰਕ ‘ਚ ਵੀ ਸੀ। ਦਿੱਲੀ ਧਮਾਕੇ ਦੇ ਮੁਖ ਦੋਸ਼ੀ ਡਾ. ਉਮਰ ਨਾਲ ਵੀ ਉਸਦੇ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਕਰਕੇ ਹੀ ਉਸ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।ਹਾਲਾਂਕਿ ਇਹ ਹਾਲੇ ਸਾਫ਼ ਨਹੀਂ ਕਿ ਕਿਹੜੀ ਏਜੰਸੀ ਨੇ ਡਾ. ਭੱਟ ਨੂੰ ਕਾਬੂ ਕੀਤਾ ਹੈ। ਫੜਿਆ ਗਿਆ ਡਾਕਟਰ ਬੋਨਾ ਡਾਇਲਗਾਮ, ਅਨੰਤਨਾਗ (ਜੰਮੂ-ਕਸ਼ਮੀਰ) ਦਾ ਰਹਿਣ ਵਾਲਾ ਹੈ।
ਦਿੱਲੀ ਧਮਾਕੇ ਦੇ ਮੁੱਖ ਦੋਸ਼ੀ ਨਾਲ ਸੀ ਸੰਪਰਕਜਾਣਕਾਰੀ ਮੁਤਾਬਕ, ਡਾ. ਰਈਸ ਭੱਟ ਦਾ ਦਿੱਲੀ ਧਮਾਕੇ ਦੇ ਮੁੱਖ ਦੋਸ਼ੀ ਡਾ. ਉਮਰ ਨਾਲ ਲਗਾਤਾਰ ਸੰਪਰਕ ਸੀ। ਇਸੀ ਕਾਰਣ ਉਸ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਉਸ ਨੂੰ ਕਿਹੜੀ ਏਜੰਸੀ ਨੇ ਕਾਬੂ ਕੀਤਾ ਹੈ, ਇਹ ਹਾਲੇ ਸਾਫ਼ ਨਹੀਂ ਹੋ ਸਕਿਆ। ਗ੍ਰਿਫ਼ਤਾਰ ਕੀਤਾ ਗਿਆ ਡਾਕਟਰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬੋਨਾ ਡਾਇਲਗਾਮ ਦਾ ਰਹਿਣ ਵਾਲਾ ਹੈ।
ਟੀਮ ਕਰ ਰਹੀ ਪੁਰਾਣੇ ਸਟਾਫ ਦੀ ਜਾਂਚਅਲ-ਫਲਾਹ ਯੂਨੀਵਰਸਿਟੀ ‘ਚ ਸਾਹਮਣੇ ਆਏ ਸਫ਼ੇਦ-ਪੋਸ਼ ਅੱਤਵਾਦੀ ਮੌਡਿਊਲ ਦੇ ਮਾਮਲੇ ‘ਚ ਜਾਂਚ ਏਜੰਸੀ ਮੌਜੂਦਾ ਡਾਕਟਰਾਂ ਅਤੇ ਸਟਾਫ ਦੇ ਨਾਲ-ਨਾਲ ਪੁਰਾਣੇ ਕਰਮਚਾਰੀਆਂ ਦੀ ਵੀ ਜਾਂਚ ਕਰ ਰਹੀ ਹੈ। ਸ਼ੁੱਕਰਵਾਰ ਨੂੰ ਜਾਂਚ ਟੀਮ ਯੂਨੀਵਰਸਿਟੀ ਕੈਂਪਸ ‘ਚ ਪਹੁੰਚੀ ਤੇ ਇਹ ਪਤਾ ਕੀਤਾ ਕਿ ਇੱਥੇ ਪਹਿਲਾਂ ਕਿਹੜੇ ਡਾਕਟਰ ਅਤੇ ਸਟਾਫ ਕੰਮ ਕਰਦੇ ਰਹੇ ਹਨ।ਟੀਮ ਨੇ ਇਹ ਵੀ ਪੁੱਛਿਆ ਕਿ ਉਹ ਲੋਕ ਕਿੰਨੇ ਸਮੇਂ ਪਹਿਲਾਂ ਇੱਥੋਂ ਜਾ ਚੁੱਕੇ ਹਨ ਅਤੇ ਉਨ੍ਹਾਂ ਦੇ ਇੱਥੋਂ ਜਾਣ ਦੇ ਕਾਰਨ ਕੀ ਸਨ। ਉਹ ਕਿੱਥੇ ਦੇ ਰਹਿਣ ਵਾਲੇ ਹਨ, ਇਸਦੀ ਵੀ ਜਾਣਕਾਰੀ ਇਕੱਠੀ ਕੀਤੀ ਗਈ। ਸਾਰੇ ਪੁਰਾਣੇ ਕਰਮਚਾਰੀਆਂ ਦੇ ਨਾਮ, ਫ਼ੋਨ ਨੰਬਰ, ਪਤਾ ਅਤੇ ਯੂਨੀਵਰਸਿਟੀ ‘ਚ ਉਨ੍ਹਾਂ ਦੇ ਅਹੁਦੇ ਦੀ ਪੂਰੀ ਡਿਟੇਲ ਟੀਮ ਵੱਲੋਂ ਲੈ ਲਈ ਗਈ ਹੈ।