Dog Murder In dog training center sahar colony: ਇੱਕ ਬੇਜ਼ੁਬਾਨ ਜਾਨਵਰ ਉੱਤੇ ਹੋਏ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਹਾਡੀ ਵੀ ਰੂਹ ਤੱਕ ਕੰਬ ਜਾਵੇਗੀ। ਤੁਹਾਡਾ ਵੀ ਦਿਲ ਬੈਠ ਜਾਵੇਗਾ ਅਤੇ ਬਹੁਤ ਦੁੱਖ ਲੱਗੇਗਾ ਕਿ ਕਿਵੇਂ ਕੋਈ ਇਨਸਾਨ ਕਿੰਨਾ ਸ਼ੈਤਾਨ ਹੋ ਸਕਦਾ ਹੈ ਕਿ ਉਹ ਇੱਕ ਬੇਜ਼ੁਬਾਨ ਉੱਤੇ ਅਜਿਹਾ ਕਹਿਰ ਢਾਹ ਕੇ ਉਸਦਾ ਕਤਲ ਕਰ ਸਕਦਾ ਹੈ।



ਭੋਪਾਲ ਮਿਸਰੋਦ ਦੇ ਏਸੀਪੀ ਰਜਨੀਸ਼ ਕਸ਼ਯਪ ਨੇ ਦੱਸਿਆ ਕਿ 12 ਅਕਤੂਬਰ ਨੂੰ ਥਾਣਾ ਮਿੱਤਰਾਵਤ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਇੱਕ ਵਿਅਕਤੀ ਨੀਲੇਸ਼ ਜੈਸਵਾਲ ਹੈ, ਜੋ ਕਾਲਾਪੀਪਲ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਕੁੱਤੇ ਨੂੰ ਸਹਾਰਾ ਕਲੋਨੀ ਸਥਿਤ ਅਲਫ਼ਾ ਡੌਗ ਟਰੇਨਿੰਗ ਸੈਂਟਰ ਵਿੱਚ ਚਾਰ ਮਹੀਨਿਆਂ ਤੋਂ ਸਿਖਲਾਈ ਲਈ ਰੱਖਿਆ ਹੋਇਆ ਸੀ। 4 ਮਹੀਨਿਆਂ ਬਾਅਦ ਜਦੋਂ ਉਸ ਨੇ ਸੰਪਰਕ ਕੀਤਾ ਤਾਂ ਸੈਂਟਰ ਦੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਉਸ ਦਾ ਕੁੱਤਾ ਬਿਮਾਰ ਹੈ, ਜਦੋਂ ਉਹ ਕੁੱਤੇ ਨੂੰ ਲੈਣ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਕੁੱਤੇ ਦੀ ਮੌਤ ਹੋ ਚੁੱਕੀ ਹੈ। ਇਸ ਖਬਰ ਨੇ ਵਿਅਕਤੀ ਝੰਜੋੜ ਕੇ ਰੱਖ ਦਿੱਤਾ।


ਉਨ੍ਹਾਂ ਵੱਲੋਂ ਫਿਰ ਸ਼ਿਕਾਇਤ ਕੀਤੀ ਗਈ ਕਿ ਦੱਸਿਆ ਜਾਵੇ ਕੁੱਤੇ ਦੀ ਮੌਤ ਕਿਸੇ ਹੋਰ ਕਾਰਨ ਕਰਕੇ ਹੋਈ ਹੈ। ਉਸ ਨੇ ਮੌਤ ਹੋਣ ਦਾ ਸ਼ੱਕ ਜ਼ਾਹਰ ਕੀਤਾ ਸੀ, ਜਿਸ ਦੇ ਆਧਾਰ 'ਤੇ ਥਾਣਾ ਮਿਸਰੌਦ ਨੇ ਜਾਂਚ ਕੀਤੀ ਅਤੇ ਸੀਸੀਟੀਵੀ ਦੇਖਣ 'ਤੇ ਪਤਾ ਲੱਗਾ ਕਿ ਉਸ ਦਿਨ ਦਾ ਸੀਸੀਟੀਵੀ ਫੁਟੇਜ਼ ਡਿਲੀਟ ਕੀਤਾ ਹੋਇਆ ਸੀ।


ਇਸ ਤੋਂ ਬਾਅਦ cctv drive ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਅਤੇ ਉਸ ਦਿਨ ਦੀ ਸੀਸੀਟੀਵੀ ਨੂੰ ਮੁੜ ਤੋਂ ਬਰਾਮਦ ਕੀਤਾ ਗਿਆ । 9 ਅਕਤੂਬਰ ਨੂੰ ਮਿਲੇ ਸੀਸੀਟੀਵੀ 'ਚ ਦੇਖਿਆ ਗਿਆ ਕਿ ਕੁੱਤੇ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਸੀ। ਇਸ ਤੋਂ ਬਾਅਦ ਵੀਡੀਓ 'ਚ ਦਿਖਾਈ ਦੇਣ ਵਾਲੇ ਲੋਕਾਂ 'ਚ ਜਿਸ ਵਿੱਚ ਨੇਹਾ ਤਿਵਾਰੀ ਤਰੁਣ ਦਾਸ ਅਤੇ ਇੱਕ ਰਵੀ ਕੁਸ਼ਵਾਹਾ ਜੋ ਕਿ ਮੁੱਖ ਦੋਸ਼ੀ ਹੈ, ਤਿੰਨੋਂ ਵਿਅਕਤੀਆਂ ਨੂੰ ਫਿਰ ਮੁਲਜ਼ਮ ਬਣਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


ਪਸ਼ੂ ਬੇਰਹਿਮੀ ਐਕਟ 11 ਆਈਪੀਸੀ 429 ਆਈਪੀਸੀ ਧਾਰਾ 201 120ਬੀ ਸਬੂਤ ਛੁਪਾਉਣ ਲਈ ਅਪਰਾਧਿਕ ਸਾਜ਼ਿਸ਼ ਰਚਣ ਲਈ ਕੇਸ ਦਰਜ ਕੀਤਾ ਗਿਆ ਹੈ।