Punjab News: ਗੜ੍ਹਸ਼ੰਕਰ ਵਿੱਚ ਡਬਲ ਮਰਡਰ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮੋਰਾਂਵਾਲੀ ਵਿੱਚ ਇੱਕ ਐਨਆਰਆਈ ਵਿਅਕਤੀ ਅਤੇ ਉਸ ਦੇ ਘਰ ਦੀ ਦੇਖਭਾਲ ਕਰਨ ਵਾਲੀ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਲਾਸ਼ਾਂ ਤੋਂ ਆ ਰਹੀ ਬਦਬੂ ਕਰਕੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਘਟਨਾ ਕੁਝ ਦਿਨ ਪੁਰਾਣੀ ਹੋ ਸਕਦੀ ਹੈ।

Continues below advertisement

ਮ੍ਰਿਤਕ ਐਨਆਰਆਈ ਦੀ ਪਛਾਣ ਘਰ ਦੇ ਮਾਲਕ ਸੰਤੋਸ਼ ਸਿੰਘ (65) ਵਜੋਂ ਹੋਈ ਹੈ, ਜੋ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਲਗਭਗ ਤਿੰਨ ਮਹੀਨਿਆਂ ਤੋਂ ਪਿੰਡ ਵਿੱਚ ਰਹਿ ਰਿਹਾ ਸੀ। ਮ੍ਰਿਤਕ ਔਰਤ ਦੀ ਪਛਾਣ ਮਨਜੀਤ ਕੌਰ (46) ਵਜੋਂ ਹੋਈ ਹੈ, ਜੋ ਪਿੰਡ ਬਾਠ (ਨੂਰਮਹਿਲ) ਦੀ ਰਹਿਣ ਵਾਲੀ ਸੀ, ਜੋ ਸੰਤੋਸ਼ ਸਿੰਘ ਦੇ ਘਰ ਦੀ ਦੇਖਭਾਲ ਕਰਦੀ ਸੀ।

Continues below advertisement

ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਘਰ ਨੂੰ ਬਾਹਰੋਂ ਤਾਲਾ ਲੱਗਿਆ ਦੇਖ ਕੇ ਮਨਜੀਤ ਕੌਰ ਦੀਆਂ ਧੀਆਂ ਅੰਦਰ ਕੰਧ ਟੱਪ ਕੇ ਵੜੀਆਂ। ਉਨ੍ਹਾਂ ਨੂੰ ਸੰਤੋਖ ਸਿੰਘ ਅਤੇ ਮਨਜੀਤ ਕੌਰ ਦੀਆਂ ਲਾਸ਼ਾਂ ਅੰਦਰ ਪਈਆਂ ਮਿਲੀਆਂ। ਸੰਤੋਖ ਸਿੰਘ ਅਤੇ ਮਨਜੀਤ ਕੌਰ ਦੋਵਾਂ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ (ਡੀ) ਡਾ: ਮੁਕੇਸ਼ ਕੁਮਾਰ, ਡੀਐਸਪੀ ਗੜ੍ਹਸ਼ੰਕਰ ਜਸਪ੍ਰੀਤ ਸਿੰਘ, ਐਸਐਚਓ ਗਗਨਦੀਪ ਸਿੰਘ ਸੇਖੋਂ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕਰ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।