Health minister on mohalla clinic: ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ 80 ਹੋਰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਹੈ। ਉੱਥੇ ਹੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕੀਤੀ।


ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਹੋਇਆਂ ਡਾ. ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੇ ਇਸ ਤੋਂ ਪਹਿਲਾਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ, ਸਾਨੂੰ ਉਨ੍ਹਾਂ ਦਾ ਨਤੀਜਾ ਚੰਗਾ ਮਿਲਿਆ ਹੈ। ਇਸ ਕਰਕੇ ਅਸੀਂ ਮੁਹੱਲਾ ਕਲੀਨਿਕ ਦੀ ਗਿਣਤੀ ਵਧਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੁਹੱਲਾ ਕਲੀਨਿਕ ਦੀ ਗਿਣਤੀ ਨੂੰ ਹੋਰ ਵਧਾਇਆ ਜਾਵੇਗਾ।


ਸਿਹਚ ਮੰਤਰੀ ਨੇ ਕਿਹਾ ਕਿ ਪਹਿਲਾਂ ਜਿਹੜੇ ਲੋਕ ਛੋਟੀ ਜਿਹੀ ਬਿਮਾਰੀ ਲਈ ਹਸਪਤਾਲ ਜਾਂਦੇ ਸਨ, ਉਹ ਹੁਣ ਮੁਹੱਲਾ ਕਲੀਨਿਕ ਵਿੱਚ ਆ ਜਾਂਦੇ ਹਨ। ਮੁਹੱਲਾ ਕਲੀਨਿਕ ਵਿੱਚ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇੱਥੇ 2663000 ਗਰੀਬ ਲੋਕ ਇਲਾਜ ਕਰਵਾ ਚੁੱਕੇ ਹਨ।


ਇਹ ਵੀ ਪੜ੍ਹੋ: Mohalla clinic in ludhiana: ਮਫ਼ਤ ਦਵਾਈਆਂ ਤੇ ਮੁਫ਼ਤ ਇਲਾਜ…80 ਹੋਰ ਆਮ ਆਦਮੀ ਕਲੀਨਿਕ ਦੀ ਲੁਧਿਆਣਾ 'ਚ ਹੋਈ ਸ਼ੁਰੂਆਤ


ਪੰਜਾਬ ਵਿਚ ਮੁਹੱਲਾ ਕਲੀਨਿਕਾਂ ਅਤੇ ਹੋਰ ਥਾਵਾਂ 'ਤੇ ਕੰਮ ਕਰਦੇ ਸਾਰੇ ਸਟਾਫ ਨੂੰ ਅਸੀਂ ਕਿਵੇਂ ਰੈਗੂਲਰ ਕਰ ਸਕਦੇ ਹਾਂ, ਉਨ੍ਹਾਂ ਨੂੰ ਮੰਤਰਾਲੇ ਵਿਚ ਕਿਵੇਂ ਲਿਆ ਸਕਦੇ ਹਾਂ, ਇਸ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ, ਜਲਦੀ ਹੀ ਇਸ ਲਈ ਵੀ ਕੰਮ ਕੀਤਾ ਜਾਵੇਗਾ ਅਤੇ ਵਿਭਾਗ ਵਿਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ।


ਪਹਿਲਾਂ ਜਿਹੜੀ ਕੰਪਨੀ ਸਾਡੇ ਲਈ ਕੰਮ ਕਰਦੀ ਸੀ ਉਹ ਹੁਣ ਇੱਕ ਨਵੀਂ ਕੰਪਨੀ ਨਾਲ ਇਕਰਾਰਨਾਮਾ ਕਰ ਚੁੱਕੀ ਹੈ, ਇਹ ਪਾਥ ਲੈਬ ਹੈ, ਜੋ ਹੁਣ ਸਾਡੇ ਲਈ ਕੰਮ ਕਰ ਰਹੀ ਹੈ। ਉਹ ਜਿਹੜਾ ਟੈਸਟ 100 ਵਿੱਚ ਕਰਦੀ ਹੈ ਅਤੇ ਆਮ ਲੋਕਾਂ ਨੂੰ ਇਹ ਲਗਭਗ 125 ਵਿੱਚ ਮਿਲਦੀ ਹੈ, ਹੁਣ ਸਾਨੂੰ ਉਹ ਟੈਸਟ ਸਿਰਫ਼ ₹ 43 ਵਿੱਚ ਦੇ ਰਹੇ ਹਨ।


ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਹਰ ਵਿਅਕਤੀ ਲਈ ਕੰਮ ਕਰ ਰਹੀ ਹੈ, ਕਿਸੇ ਨੂੰ ਵੀ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ, ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਚਲਾਨ ਪੇਸ਼ ਕੀਤਾ ਗਿਆ ਹੈ। ਸਪਲੀਮੈਂਟ ਚਲਾਨ ਪੇਸ਼ ਕੀਤਾ ਗਿਆ ਹੈ ਅਤੇ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਦੇਸ਼ 'ਚ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।


ਇਹ ਵੀ ਪੜ੍ਹੋ: khanna News : ਮਹਿਲਾ ਪੁਲਿਸ ਮੁਲਾਜ਼ਮ ਨੇ ਆਪਣੇ ਸਾਥੀ ਨਾਲ ਮਿਲ ਕੇ ਰਚੀ ਸਾਜਿਸ਼ , ਗਰੀਬ ਦੁਕਾਨਦਾਰ ਨੂੰ ਝੂਠੇ ਕੇਸ 'ਚ ਫਸਾਇਆ