Punjab News: ਪੰਜਾਬ ਦੇ ਮੁੱਦਿਆਂ 'ਤੇ ਸੀਐਮ ਭਗਵੰਤ ਮਾਨ ਵੱਲੋਂ ਸੱਦੀ ਗਈ ਖੁੱਲ੍ਹੀ ਬਹਿਸ ਪਹਿਲੀ ਨਵੰਬਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਵੇਗੀ। ਇਸ ਵਿੱਚ ਕੌਣ-ਕੌਣ ਆ ਰਿਹਾ ਹੈ, ਹਾਲੇ ਤੱਕ ਸਾਫ਼ ਨਹੀਂ ਹੋ ਸਕਿਆ। ਦੂਜੇ ਪਾਸੇ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵਿਰੋਧੀਆਂ ਨੂੰ ਚੌਕਸ ਕੀਤਾ ਹੈ। ਡਾ. ਗਾਂਧੀ ਕਿਹਾ ਹੈ ਕਿ ਪਹਿਲੀ ਨਵੰਬਰ ਨੂੰ ਵਿਰੋਧੀ ਧਿਰ ਦਾ ਜੋ ਵੀ ਲੀਡਰ ਲੁਧਿਆਣੇ ਜਾਏਗਾ, ਉਹ ਮਾਰਿਆ ਜਾਏਗਾ।


ਡਾ. ਧਰਮਵੀਰ ਨੇ ਟਵੀਟ ਕਰਕੇ ਕਿਹਾ ਹੈ ਕਿ....
ਸ਼ਿਕਾਰੀ ਨੇ ਦਾਨਾ ਡਾਲਾ ਹੈ 
ਕਬੂਤਰ ਕੋ ਜਾਲ ਮੇ ਨਹੀਂ ਫਂਸਨਾ ਹੈ 
ਪਹਿਲੀ ਨਵੰਬਰ ਨੂੰ, ਵਿਰੋਧੀ ਪੱਖ ਦਾ ਜੋ ਵੀ ਲੀਡਰ ਲੁਧਿਆਣੇ ਜਾਏਗਾ, ਮਾਰਾ ਜਾਏਗਾ।



ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਚਾਲੇ ਪੰਜਾਬ ਦੇ ਭਖਦੇ ਮੁੱਦਿਆਂ 'ਤੇ ਹੋਣ ਵਾਲੀ ਬਹਿਸ ਲਈ ਆਮ ਆਦਮੀ ਪਾਰਟੀ ਕਾਫੀ ਉਤਸੁਕ ਹੈ। ਐਤਵਾਰ ਨੂੰ ਪਾਰਟੀ ਦੇ ਅਧਿਕਾਰਤ ਐਕਸ ਹੈਂਡਲ ਤੋਂ ਪਹਿਲੀ ਨਵੰਬਰ ਦੀ ਬਹਿਸ ਸਬੰਧੀ ‘ਮੈਂ ਪੰਜਾਬ ਬੋਲਦਾਂ ਹਾਂ' ਨਾਂ ਤੋਂ ਟੀਜ਼ਰ ਜਾਰੀ ਕੀਤਾ ਗਿਆ ਹੈ।






ਇਸ ਦੇ ਨਾਲ ਹੀ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਨਵੰਬਰ ਪੰਜਾਬ ਦਾ ਦਿਨ ਹੈ। ਉਸ ਦਿਨ ਪੰਜਾਬ ਦੇ ਸਾਰੇ ਮੁੱਦਿਆਂ 'ਤੇ ਡੂੰਘੀ ਤੇ ਵਿਸਥਾਰਤ ਚਰਚਾ ਹੋਵੇਗੀ। ਅਸੀਂ ਵਿਰੋਧੀ ਧਿਰ ਨਾਲ ਸਿਰਫ਼ ਐੱਸਵਾਈਐਲ 'ਤੇ ਨਹੀਂ ਬਲਕਿ ਪੰਜਾਬ ਦੇ ਸਾਰੇ ਮੁੱਦਿਆਂ 'ਤੇ ਬਹਿਸ ਕਰਨਾ ਚਾਹੁੰਦੇ ਹਾਂ। 


ਉਨ੍ਹਾਂ ਕਿਹਾ ਕਿ ਪਹਿਲੀ ਨਵੰਬਰ ਨੂੰ 1966 ਪੰਜਾਬ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਪੰਜਾਬ ਲਈ ਇਹ ਬਹਿਸ ਹੋਣੀ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੀ ਖੇਤੀ ਕਿਵੇਂ ਵਿਗੜ ਗਈ ਤੇ ਤੇ ਕਿਵੇਂ ਇਹ ਘਾਟੇ ਧੰਦਾ ਬਣ ਗਈ। ਇਹ ਵੀ ਚਰਚਾ ਕਰਾਂਗੇ ਕਿ ਕਿਵੇਂ ਪੰਜਾਬ ਦਾ ਪਾਣੀ ਲੁੱਟਿਆ ਗਿਆ। ਕਿਵੇਂ ਪੰਜਾਬ 'ਚ ਡਰੱਗ ਮਾਫੀਆ ਨੇ ਨੌਜਵਾਨਾਂ ਨੂੰ ਨਸ਼ੇ ਦੇ ਜਾਲ 'ਚ ਫਸਾਇਆ। ਇਸ ਤੋਂ ਇਲਾਵਾ ਇਹ ਚਰਚਾ ਕੀਤੀ ਜਾਵੇਗੀ ਕਿ ਆਖ਼ਰ ਕਿਹੜੀ ਮਜਬੂਰੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਦੇਸ਼ ਛੱਡ ਕੇ ਵਿਦੇਸ਼ ਜਾਣਾ ਪੈ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।