ਚੰਡੀਗੜ੍ਹ: ਪੰਜਾਬ 'ਚ ਆਪ ਦੀ ਸਰਕਾਰ ਬਣ ਗਈ ਹੈ।ਮੁੱਖ ਮੰਤਰੀ ਨੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਲੈ ਲਈ ਹੈ।ਕੱਲ੍ਹ ਨੂੰ ਆਪ ਸਰਕਾਰ ਵੱਲੋਂ ਪਹਿਲਾ ਵਿਧਾਨ ਸਭਾ ਸੈਸ਼ਨ ਬੁਲਿਆ ਗਿਆ ਹੈ। ਕੱਲ੍ਹ ਹੀ 117 ਵਿਧਾਇਕ ਵੀ ਸਹੁੰ ਚੁੱਕਣਗੇ। ਕੱਲ੍ਹ ਦੀ ਹੋਣ ਵਾਲੀ ਕਾਰਵਾਈ ਲਈ ਡਾ. ਇੰਦਰਬੀਰ ਨਿੱਝਰ ਨੂੰ ਪ੍ਰੋਟੇਮ ਸਪੀਕਰ ਲਾਇਆ ਗਿਆ ਹੈ। ਡਾ. ਇੰਦਰਬੀਰ ਨਿੱਝਰ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਤੋਂ ਵਿਧਾਇਕ ਹਨ।


ਇਸ ਮੌਕੇ ਅੱਜ ਡਾ. ਇੰਦਰਬੀਰ ਸਿੰਘ ਨਿਜ਼ਰ ਨੂੰ ਪ੍ਰੋਟੇਮ ਸਪੀਕਰ ਸਪੀਕਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਡਾ: ਇੰਦਰਬੀਰ ਸਿੰਘ ਨਿੱਝਰ ਨੂੰ ਪੰਜਾਬ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਸਹੁੰ ਚੁਕਾਈ। ਅੱਜ ਪੰਜਾਬ ਰਾਜ ਭਵਨ ਵਿੱਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ ਗਈ। ਇੰਦਰਬੀਰ ਸਿੰਘ ਨਿਰਜਰ ਅੰਮ੍ਰਿਤਸਰ ਸਾਉਥ ਤੋਂ  ਵਿਧਾਇਕ ਹਨ।


ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਦਿੱਲੀ ਦੇ ਅਰਵਿੰਦ ਕੇਜਰੀਵਾਲ ਵਰਗੀ ਸਰਕਾਰ ਦੇਣ ਦਾ ਵਾਅਦਾ ਕੀਤਾ ਹੈ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਬੋਲਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਪਿਆਰ ਕਰਨਾ ਹਰੇਕ ਦਾ ਕੁਦਰਤੀ ਹੱਕ ਹੈ, ਕਿਉਂ ਨਾ ਇਸ ਵਾਰ ਦੇਸ਼ ਦੀ ਧਰਤੀ ਨੂੰ ਹੀ ਪ੍ਰੇਮੀ ਬਣਾਇਆ ਜਾਵੇ।


19 ਮਾਰਚ ਨੂੰ ਪੰਜਾਬ ਮੰਤਰੀ ਮੰਡਲ ਦਾ ਗਠਨ ਸੰਭਵ ਹੈ। CM ਭਗਵੰਤ ਮਾਨ ਦੇ ਮੰਤਰੀ ਸਹੁੰ ਚੁੱਕ ਸਕਦੇ ਹਨ। ਹੋਲੀ ਤੋਂ ਬਾਅਦ ਕੈਬਨਿਟ ਦਾ ਗਠਨ ਹੋਵੇਗਾ। ਪੰਜਾਬ 'ਚ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਹੈ। ਭਗਵੰਤ ਮਾਨ ਨੇ ਅੱਜ ਮੁੱਖ ਮੰਤਰੀ ਅਹੁਦੇ ਲਈ ਸਹੁੰ ਵੀ ਚੁੱਕ ਲਈ ਹੈ। ਭਗਵੰਤ ਮਾਨ ਪੰਜਾਬ ਦੇ ਦੂਜੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਹੋਣਗੇ। ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਦਾ ਮਾਣ ਪ੍ਰਕਾਸ਼ ਸਿੰਘ ਬਾਦਲ ਹਨ ਕੋਲ ਹੈ ਜੋ 1970 ਵਿੱਚ 43 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਬਣੇ ਸਨ।