Dr. lakhvir singh interview on abp sanjha: ਪਿਛਲੇ ਦਿਨੀਂ ਸ਼ਲਾਘਾਯੋਗ ਸੇਵਾ ਤੋਂ ਬਆਦ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਆਪਣੀ ਮਰਜ਼ੀ ਨਾਲ ਰਿਟਾਇਰਮੈਂਟ ਲੈ ਲਈ ਸੀ। ਇਸ ਤੋਂ ਬਾਅਦ ਧਾਕੜ ਅਫ਼ਸਰ ਡਾ. ਲਖਬੀਰ ਸਿੰਘ ਨੇ ਏਬੀਪੀ ਸਾਂਝਾ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਕਈ ਗੱਲਾਂ ਸਾਂਝਾ ਕੀਤੀਆਂ ਅਤੇ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਰਿਟਾਇਰਮੈਂਟ ਲਈ ਹੈ। ਹੇਠਾਂ ਪੜ੍ਹੋ ਪੂਰੀ ਇੰਟਰਵਿਊ...


ਡਾ. ਲਖਬੀਰ ਸਿੰਘ ਨੇ ਕਿਹਾ ਕਿ ਮੇਰਾ ਵਿਜ਼ਨ ਬਹੁਤ ਕਲੀਅਰ ਹੈ ਜਿਸ ਕਰਕੇ ਮੈਂ ਨੌਕਰੀ ਛੱਡਣ ਦਾ ਫੈਸਲਾ ਕੀਤਾ। ਜੇਕਰ ਰਿਟਾਇਰਮੈਂਟ ਦੀ ਗੱਲ ਕਰੀਏ ਤਾਂ ਮੈਂ ਬਹੁਤ ਸਾਲ ਪਹਿਲਾਂ ਰਿਟਾਇਰਮੈਂਟ ਲੈਣਾ ਚਾਹੁੰਦਾ ਸੀ ਪਰ ਉਦੋਂ ਪਰਿਵਾਰ ਵਾਲੇ ਨਹੀਂ ਮੰਨ ਰਹੇ ਸਨ। ਪਰ ਹੁਣ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਮੈਂ ਕਿਸੇ ਵੱਡੇ ਕੰਮ ਲਈ ਬਣਿਆ ਹਾਂ। ਇਸ ਕਰਕੇ ਇਸ ਵਾਰ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਇਸ ਫੈਸਲੇ ਵਿੱਚ ਮੇਰਾ ਸਾਥ ਦਿੱਤਾ।


ਆਪਣੀ ਨੌਕਰੀ ਵਿੱਚ ਮੇਰਾ ਇੱਕ ਹੀ ਟੀਚਾ ਸੀ ਕਿ ਲੋਕਾਂ ਨੂੰ ਚੰਗਾ ਖਾਣਾ ਮੁਹੱਈਆ ਕਰਵਾਇਆ ਜਾਵੇ ਅਤੇ ਇਸਦੇ ਲਈ ਮੈਂ ਬਹੁਤ ਸਾਰੇ ਛਾਪੇ ਮਾਰੇ, ਇਸ ਕੰਮ ਵਿੱਚ ਕਈ ਰੁਕਾਵਟਾਂ ਵੀ ਆਈਆਂ ਅਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕੀਤਾ ਪਰ ਮੈਂ ਆਪਣੇ ਕੰਮ ਤੋਂ ਕਦੇ ਵੀ ਨਹੀਂ ਡਰਿਆ ਅਤੇ ਹਮੇਸ਼ਾ ਸਹੀ ਰਸਤੇ 'ਤੇ ਚੱਲਦਾ ਰਿਹਾ।


ਇਹ ਵੀ ਪੜ੍ਹੋ: Punjab News: CM ਮਾਨ ਦਾ ਦਾਅਵਾ, ‘ਵਤਨ ਵਾਪਸੀ’ ਦਾ ਦੌਰ ਹੋਇਆ ਸ਼ੁਰੂ, ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਪਾਖੰਡ


ਜੇਕਰ ਕੁਝ ਲੋਕ ਇਹ ਸੋਚ ਰਹੇ ਹਨ ਕਿ ਮੈਂ ਡਰ ਕਾਰਨ ਨੌਕਰੀ ਛੱਡ ਦਿੱਤੀ ਹੈ ਤਾਂ ਅਜਿਹੀ ਕੋਈ ਗੱਲ ਨਹੀਂ ਹੈ, ਕਿਉਂਕਿ ਮੈਂ ਸਿਰਫ਼ ਇੱਕ ਜ਼ਿਲ੍ਹੇ ਲਈ ਨਹੀਂ ਸਗੋਂ ਪੂਰੇ ਪੰਜਾਬ ਲਈ ਕੁਝ ਖਾਸ ਕਰਨਾ ਚਾਹੁੰਦਾ ਹਾਂ ਉਸ ਦੇ ਲਈ ਮੈਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਫੈਸਲਾ ਲੈਣ ਵਾਲਾ ਹਾਂ।


ਉਨ੍ਹਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਮੈਂ ਰਾਜਨੀਤੀ ਵਿੱਚ ਆਉਣ ਲਈ ਇਹ ਫੈਸਲਾ ਲਿਆ ਹੈ, ਪਰ ਰਾਜਨੀਤੀ ਵੀ ਕੋਈ ਬੂਰੀ ਚੀਜ਼ ਨਹੀਂ ਕਿਉਂਕਿ ਪਹਿਲਾਂ ਕਈ ਲੋਕ ਕਹਿੰਦੇ ਸਨ ਕਿ ਡੀ.ਐਚ.ਓ ਦੀ ਕੁਰਸੀ 'ਤੇ ਬੈਠ ਕੇ ਵੀ ਗਲਤ ਕੰਮ ਕੀਤੇ ਜਾਂਦੇ ਹਨ। ਪਰ ਮੈਂ ਉਸ ਗੱਲ ਨੂੰ ਗਲਤ ਸਾਬਤ ਕੀਤਾ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਅਤੇ ਹਰ ਕੋਈ ਇਸਦੀ ਮਿਸਾਲ ਦੇ ਰਿਹਾ ਹੈ।


ਬਹੁਤ ਸਾਰੇ ਲੋਕ ਮੇਰੇ ਨਾਲ ਤਸਵੀਰਾਂ ਕਰਵਾ ਰਹੇ ਹਨ ਅਤੇ ਇਸ ਤੋਂ ਵਧੀਆ ਗੱਲ ਹੋਰ ਕੁਝ ਨਹੀਂ ਹੋ ਸਕਦੀ ਕਿ ਮੈਨੂੰ ਇੱਕ ਡੈਸ਼ਿੰਗ ਅਫਸਰ ਦਾ ਟੈਗ ਮਿਲਿਆ ਹੈ। ਜੇਕਰ ਤੁਸੀਂ ਮੈਨੂੰ ਡੈਸ਼ਿੰਗ ਅਫਸਰ ਕਹਿ ਰਹੇ ਹੋ, ਤਾਂ ਮੇਰੇ ਵਿੱਚ ਕੁਝ ਖਾਸ ਹੋਣਾ ਚਾਹੀਦਾ ਹੈ। ਮੈਂ ਇਹ ਵੀ ਨਹੀਂ ਦੱਸ ਸਕਦਾ ਕਿ ਮੈਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਿਵੇਂ ਕਰਾਂਗਾ ਪਰ ਮੈਂ ਜੋ ਵੀ ਕੰਮ ਕਰਾਂਗਾ ਉਹ ਅਜਿਹਾ ਹੋਵੇਗਾ ਜਿਸ ਨਾਲ ਪੰਜਾਬ ਦੇ ਲੋਕ ਜ਼ਰੂਰ ਖੁਸ਼ ਹੋਣਗੇ।


ਇਹ ਵੀ ਪੜ੍ਹੋ: Punjab News: ਭਾਨਾ ਸਿੱਧੂ ਦੇ ਹੱਕ 'ਚ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰੇ ਮਾਨ ਸਰਕਾਰ