Traffic rules in Chandigarh: ਚੰਡੀਗੜ੍ਹ 'ਚ ਜ਼ਰਾ ਸੰਭਲਕੇ ਚਲਾਓ ਗੱਡੀ, ਨਿਯਮ ਤੋੜਣ 'ਤੇ ਸਸਪੈਂਡ ਹੋ ਸਕਦਾ ਲਾਈਸੈਂਸ, ਜਾਣੋ ਪੂਰੀ ਜਾਣਕਾਰੀ
ਏਬੀਪੀ ਸਾਂਝਾ | 21 Nov 2020 01:16 PM (IST)
Drive carefully in Chandigarh: ਯੂਟੀ ਪੁਲਿਸ ਟ੍ਰੈਫਿਕ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਪੂਰੇ ਦੇਸ਼ ਵਿਚ ਚਰਚਾ ਵਿਚ ਹੈ। ਚੰਡੀਗੜ੍ਹ ਸ਼ਹਿਰ ਵਿੱਚ ਚਾਰ ਮੁੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਗੱਡੀ ਦਾ ਚਲਾਨ ਹੋਣ 'ਤੇ ਡਰਾਈਵਿੰਗ ਲਾਇਸੈਂਸ ਅਦਾਲਤ ਵਲੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ।
ਸੰਕੇਤਕ ਤਸਵੀਰ
ਚੰਡੀਗੜ੍ਹ: ਯੂਟੀ ਪੁਲਿਸ (UT Police) ਨਵੇਂ ਟ੍ਰੈਫਿਕ ਨਿਯਮਾਂ (New Traffic Rules) ਨੂੰ ਲਾਗੂ ਕਰਨ ਅਤੇ ਇਨ੍ਹਾਂ ਦੀ ਪਾਲਣਾ ਕਰਵਾਉਣ ਲਈ ਦੇਸ਼ ਭਰ ਵਿਚ ਚਰਚਾ ਵਿਚ ਰਹਿੰਦੀ ਹੈ। ਚੰਡੀਗੜ੍ਹ (Chandigarh) ਸ਼ਹਿਰ ਵਿੱਚ ਚਾਰ ਮੁੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਗੱਡੀ ਦਾ ਚਲਾਨ ਹੋਣ 'ਤੇ ਡਰਾਈਵਿੰਗ ਲਾਇਸੈਂਸ (DL Suspended) ਅਦਾਲਤ ਵਲੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਜਿਸਦਾ ਅਦਾਲਤ ਵਿਚ ਭੁਗਤਾਨ ਕਰਨ 'ਤੇ ਲਾਇਸੈਂਸ ਨਿਰਧਾਰਤ ਸਮੇਂ ਵਿਚ ਡਾਕ ਰਾਹੀਂ ਡਰਾਈਵਰ ਦੇ ਪਤੇ 'ਤੇ ਪਹੁੰਚ ਜਾਂਦਾ ਸੀ। ਹੁਣ ਯੂਟੀ ਪੁਲਿਸ ਨੇ ਨਿਯਮਾਂ ਨੂੰ ਬਦਲ ਦਿੱਤਾ ਹੈ। ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਤੋਂ ਬਾਅਦ ਮੁਅੱਤਲ ਲਾਇਸੈਂਸ ਹਾਸਲ ਕਰਨ ਲਈ ਅਦਾਲਤ ਵਿਚ ਭੁਗਤਾਨ ਦੇ ਨਾਲ ਟ੍ਰੈਫਿਕ ਸਕੂਲ ਤੋਂ ਮੁੜ ਸਿਖਲਾਈ ਲਾਜ਼ਮੀ ਹੋ ਗਈ। ਇਹ ਸੈਸ਼ਨ ਪਾਸ ਕਰਨ ਤੋਂ ਬਾਅਦ ਹੀ ਦੁਬਾਰਾ ਡਰਾਈਵਰ ਲਾਇਸੈਂਸ ਮਿਲੇਗਾ। ਇਨ੍ਹਾਂ ਚਾਰ ਨਿਯਮਾਂ ਵਿਚ ਲਾਇਸੈਂਸ ਮੁਅੱਤਲ: 1- ਸ਼ਰਾਬੀ ਪੀ ਕੇ ਡਰਾਈਵ ਕਰਨਾ। 2- ਓਵਰ ਸਪੀਡ ਡਰਾਈਵਿੰਗ। 3- ਲਾਲ ਲਾਈਟ ਜੰਪ ਕਰਨਾ। 4- ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ। ਦੱਸ ਦਈਏ ਕਿ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (RLA) ਡੀਐਲ ਨੇ ਅਦਾਲਤ ਦੇ ਆਦੇਸ਼ਾਂ 'ਤੇ ਮੁਅੱਤਲ ਕਰਦੀ ਹੈ। ਹੁਣ ਨਵੇਂ ਨਿਯਮ ਤਹਿਤ ਆਰਐਲਏ ਲਾਇਸੈਂਸ ਨੂੰ ਮੁਅੱਤਲ ਕਰਨ ਤੋਂ ਬਾਅਦ, ਚਾਲਕ ਨੂੰ ਡਰਾਈਵਰ ਦੀ ਸਿਖਲਾਈ ਲਈ ਪੁਲਿਸ ਕੋਲ ਭੇਜਿਆ ਜਾਵੇਗਾ। Breaking : ਡੌਨਲਡ ਟਰੰਪ ਦੇ ਬੇਟੇ ਜੂਨੀਅਰ ਟਰੰਪ ਕੋਰੋਨਾ ਪੀੜਤ ਇਸ ਦੇ ਨਾਲ ਹੀ ਸੈਕਟਰ -23 ਸਥਿਤ ਚਿਲਡਰਨ ਟ੍ਰੈਫਿਕ ਪਾਰਕ ਵਿਖੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਇਲਾਵਾ ਇਸ ਵਿੱਚ ਪੰਜਾਬ-ਹਰਿਆਣਾ, ਹਿਮਾਚਲ, ਦਿੱਲੀ ਸਮੇਤ ਹੋਰ ਸੂਬੇ ਦੇ ਡਰਾਈਵਿੰਗ ਲਾਇਸੈਂਸ ਵੀ ਸ਼ਾਮਲ ਹਨ। 10 ਘਰਾਂ 'ਚ ਲੱਗੀ ਭਿਆਨਕ ਅੱਗ, ਚਾਰੇ ਪਾਸੇ ਧੂੰਆਂ ਹੀ ਧੂੰਆਂ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904