Punjab News: ਖ਼ਬਰ ਬਠਿੰਡਾ ਤੋਂ ਹੈ ਜਿੱਥੇ ਬੱਸ ਸਟੈਂਡ ਵਿਖੇ ਲਾਲ ਬੱਤੀ ਤੋੜਣ ਕਾਰਨ ਜਦੋਂ ਟਰੈਫਿਕ ਪੁਲਿਸ ਮੁਲਾਜ਼ਮ ਨੇ ਰੋਕਣਾ ਚਾਹਿਆ ਤਾਂ ਡਰਾਇਵਰ ਨੇ ਗੱਡੀ ਤੇ ਰੋਕਣ ਦੀ ਬਜਾਏ ਪੁਲਿਸ ਮੁਲਾਜ਼ਮ ਉੱਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਪੁਲਿਸ ਮੁਲਾਜ਼ਮ ਦੇ ਸਾਥੀ ਨੇ ਭੱਜ ਕਾਰ ਦੀ ਬਾਰੀ ਖੋਲੀ ਤੇ ਉਸ ਤੋਂ ਬਾਅਦ ਗੱਡੀ ਬੰਦ ਕੀਤੀ।
ਇਸ ਮੌਕੇ ਜਦੋਂ ਗੱਡੀ ਚਲਾਉਣ ਵਾਲੇ ਨੌਜਵਾਨ ਨੂੰ ਪੁੱਛਿਆ ਤਾਂ ਉਸਨੇ ਕੁਝ ਵੀ ਬੋਲਣਾ ਮੁਨਾਸਬ ਨਹੀਂ ਸਮਝਿਆ। ਇਸ ਤੋਂ ਬਾਅਦ ਟਰੈਫਿਕ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਉਹ ਡਿਊਟੀ 'ਤੇ ਤੈਨਾਤ ਸੀ ਤੇ ਜਦੋਂ ਬੱਸ ਸਟੈਂਡ ਵਿਖੇ ਲਾਲ ਬੱਤੀ ਹੋਈ ਤਾਂ ਇਸ ਤੇ ਰੋਕਣ ਦੀ ਬਜਾਏ ਬੱਤੀ ਤੋੜ ਦਿੱਤੀ ਤੇ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਗੱਡੀ ਰੋਕਣ ਦੀ ਬਜਾਏ ਉਸ ਉੱਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮ ਨੇ ਖ਼ਦਸ਼ਾ ਜਤਾਇਆ ਕਿ ਨੌਜਵਾਨ ਦਾ ਨਸ਼ਾ ਕੀਤਾ ਹੋ ਸਕਦਾ ਹੈ।