Amritsar News: ਅੰਮ੍ਰਿਤਸਰ ਵਿੱਚ ਬਲੈਕਆਊਟ ਤੋਂ ਬਾਅਦ ਕਈ ਥਾਵਾਂ ‘ਤੇ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਤੁਹਾਨੂੰ ਦੱਸ ਦਈਏ ਕਿ ਰਣਜੀਤ ਐਵੇਨਿਊ ਇਲਾਕੇ ਵਿੱਚ ਵੀ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

ਉੱਥੇ ਹੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ, ਬਟਾਲਾ ਰੋਡ ਅਤੇ ਏਅਰਪੋਰਟ ਰੋਡ ਇਲਾਕਿਆਂ ਤੋਂ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।ਧਮਾਕਿਆਂ ਦੀ ਆਵਾਜ਼ ਅਟਾਰੀ ਸਰਹੱਦ ਤੱਕ ਸੁਣੀ ਗਈ ਹੈ, ਜਿਥੇ ਸੇਵਾ ਦੀ ਫੌਜੀ ਛਾਉਣੀ ਸਥਿਤ ਹੈ ਅਤੇ ਬੀ.ਐਸ.ਐਫ. ਖਾਸਾ ਹੈੱਡਕੁਆਰਟਰ ਵੀ ਸਥਿਤ ਹੈ।