ਪਠਾਨਕੋਟ : ਪਾਕਿਸਤਾਨੀ ਡਰੋਨ ਭਾਰਤ-ਪਾਕਿਸਤਾਨ ਸਰਹੱਦ 'ਤੇ ਉੱਡਦਾ ਨਜ਼ਰ ਆਇਆ ਹੈ। ਦੁਪਹਿਰ 1 ਵਜੇ ਦੇ ਕਰੀਬ ਬਮਿਆਲ ਸਰਹੱਦ ਦੀ ਡਿੰਡਾ ਚੌਕੀ 'ਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨ ਹਰਕਤ ਵਿੱਚ ਆਏ ਅਤੇ ਡਰੋਨ ਉੱਤੇ ਕਈ ਰਾਉਂਡ ਫਾਇਰ ਕੀਤੇ। ਸਰਹੱਦ 'ਤੇ ਪੁਲਿਸ ਅਤੇ ਬੀਐਸਐਫ ਦਾ ਸਰਚ ਆਪਰੇਸ਼ਨ ਜਾਰੀ ਹੈ।
ਪਾਕਿਸਤਾਨ ਵੱਲੋਂ ਆਏ ਦਿਨ ਆਏ ਭਾਰਤ ਦੀ ਸਰਹੱਦ ਵੱਲ ਡਰੋਨ ਦਿਖਾਈ ਦਿੰਦੇ ਰਹਿੰਦੇ ਹਨ। ਜਾਣਕਾਰੀ ਅਨੁਸਾਰ ਰਾਤ 12 ਵਜੇ ਦੇ ਕਰੀਬ ਬੀਐੱਸਐੱਫ ਦੀ ਟੀਡਾ ਬੀਓਪੀ 'ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਰਾਤ ਨੂੰ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਡਰੋਨ ਦੇਖਿਆ ਜਿੱਥੇ ਸਰਹੱਦ 'ਤੇ ਤਾਇਨਾਤ ਚੌਕਸ ਜਵਾਨਾਂ ਵੱਲੋਂ ਪਾਕਿਸਤਾਨੀ ਡ੍ਰੋਨ 'ਤੇ 28 ਫਾਇਰ ਤੇ ਰੋਸ਼ਨੀ ਛੱਡਣ ਵਾਲੇ ਗੋਲੇ ਦਾਗੇ ਗਏ।
ਵੱਡੀ ਖਬਰ! ਅੰਮ੍ਰਿਤਸਰ ਦੇ ਖਾਸਾ ਬੀਐਸਐਫ ਕੈਂਪ ਵਿੱਚ ਅੰਨ੍ਹੇੇਵਾਹ ਫਾਇਰਿੰਗ, 5 ਜਵਾਨਾਂ ਦੀ ਮੌਤ, 2 ਜ਼ਖਮੀ
ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਖਾਸਾ ਬੀਐਸਐਫ ਹੈੱਡਕੁਆਰਟਰ ਵਿੱਚ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਬੀਐੱਸਐੱਫ ਦੇ ਹੀ ਜਵਾਨ ਨੇ ਹੀ ਮੈੱਸ 'ਚ ਅੰਨ੍ਹੇਵਾਹ ਫਾਇਰਿੰਗ ਕੀਤੀ । ਜਿਸ 'ਚ 5 ਲੋਕ ਜਵਾਨਾਂ ਦੀ ਮੌਤ ਦੱਸੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਨੇ ਬਾਅਦ ਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।
ਦੱਸਿਆ ਜਾ ਰਿਹਾ ਹੈ ਕਿ ਡਿਊਟੀ 'ਤੇ ਤਾਇਨਾਤ ਇਕ ਜਵਾਨ ਨੇ ਆਪਣੀ ਡਿਊਟੀ ਵੱਧ ਲਾਏ ਜਾਣ ਤੋਂ ਤੰਗ ਆ ਕੇ 'ਤੇ ਡਿਊਟੀ 'ਤੇ ਤਾਇਨਾਤ ਜਵਾਨਾਂ 'ਤੇ ਹੀ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਬੀਐਸਐਫ਼ ਦੇ 5 ਜਵਾਨਾਂ ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਦੱਸੇ ਜਾ ਰਹੇ ਹਨ ਜੋ ਕਿ ਗੁਰੂ ਨਾਨਕ ਹਸਪਤਾਲ 'ਚ ਜ਼ੇਰੇ ਇਲਾਜ਼ ਹਨ।