Punjab Weather Report: ਇਸ ਵਾਰ ਮੌਸਮ ਅਜੀਬ ਰੰਗ ਵਿਖਾ ਰਿਹਾ ਹੈ। ਫਰਵਰੀ ਵਿੱਚ ਵੀ ਅਪਰੈਲ ਵਾਲੇ ਹਾਲਾਤ ਬਣ ਗਏ ਹਨ। ਪਾਰਾ ਚੜ੍ਹਨ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਕਿਉਂਕਿ ਖੇਤੀ ਮਾਹਿਰ ਕਹਿ ਰਹੇ ਹਨ ਕਿ ਇਸ ਨਾਲ ਕਣਕ ਦਾ ਝਾੜ ਘਟ ਸਕਦਾ ਹੈ। ਅਜਿਹੇ ਵਿੱਚ ਮੌਸਮ ਵਿਭਾਗ ਦੀ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। 



ਤਾਜ਼ਾ ਰਿਪੋਰਟ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ-ਪੱਛਮੀ ਭਾਰਤ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਬਾਰਸ਼ ਦੀ ਭਾਰੀ ਕਮੀ ਹੈ। ਪੰਜਾਬ ਵਿੱਚ 18 ਤੇ ਹਰਿਆਣਾ ਵਿੱਚ 13 ਜ਼ਿਲ੍ਹੇ ਮੀਂਹ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ। 


ਮੌਸਮ ਵਿਭਾਗ ਮੁਤਾਬਕ ਦੇਸ਼ ਦੇ 717 ਵਿੱਚੋਂ 264 ਜ਼ਿਲ੍ਹਿਆਂ ਵਿੱਚ 1 ਜਨਵਰੀ ਤੋਂ 27 ਫਰਵਰੀ ਦੇ ਵਿਚਕਾਰ ਮੀਂਹ ਨਹੀਂ ਪਿਆ। 717 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਦੀ ਵੈੱਬਸਾਈਟ 'ਤੇ 1 ਜਨਵਰੀ, 2023 ਤੇ 27 ਫਰਵਰੀ, 2023 ਦੇ ਵਿਚਕਾਰ ਦੀ ਮਿਆਦ ਲਈ ਉਪਲਬਧ ਰਾਜ-ਵਾਰ ਅੰਕੜੇ ਦਰਸਾਉਂਦੇ ਹਨ ਕਿ 243 ਜ਼ਿਲ੍ਹੇ ਮੀਂਹ ਦੀ ਵੱਡੀ ਕਮੀ ਤੇ 100 ਕਮੀ ਨਾਲ ਜੂਝ ਰਹੇ ਹਨ। ਇਸ ਸਮੇਂ ਦੌਰਾਨ ਸਿਰਫ਼ 54 ਜ਼ਿਲ੍ਹਿਆਂ ਵਿੱਚ ਆਮ, 17 ’ਚ ਵੱਧ ਤੇ 36 ’ਚ ਕਾਫੀ ਬਾਰਸ਼ ਹੋਈ ਹੈ।


1 ਮਾਰਚ ਨੂੰ ਭਾਰੀ ਮੀਂਹ ਦੀ ਸੰਭਾਵਨਾ


ਮੌਸਮ ਵਿਭਾਗ ਅਨੁਸਾਰ ਜਿੱਥੇ 28 ਫਰਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਉੱਥੇ ਹੀ 1 ਮਾਰਚ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਮੌਸਮ ਵਿਭਾਗ ਨੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਸੋਮਵਾਰ ਨੂੰ ਦਿਨ ਭਰ ਮੌਸਮ ਗਰਮ ਰਿਹਾ। ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 27.0 ਤੋਂ 32.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹੀ ਘੱਟੋ-ਘੱਟ ਤਾਪਮਾਨ 10.0 ਤੋਂ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਿੱਥੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.0 ਤੋਂ 6.0 ਡਿਗਰੀ ਸੈਲਸੀਅਸ ਵੱਧ ਸੀ, ਉੱਥੇ ਹੀ ਘੱਟੋ-ਘੱਟ ਤਾਪਮਾਨ ਆਮ ਨਾਲੋਂ 2.0 ਤੋਂ 4.5 ਡਿਗਰੀ ਸੈਲਸੀਅਸ ਵੱਧ ਸੀ।


ਹਰਿਆਣਾ-ਪੰਜਾਬ ਦੇ ਸ਼ਹਿਰਾਂ ਵਿੱਚ ਅੱਜ ਦਾ ਤਾਪਮਾਨ


• ਚੰਡੀਗੜ੍ਹ ਦਾ ਅੱਜ ਤਾਪਮਾਨ 13.6 ਡਿਗਰੀ ਸੈਲਸੀਅਸ ਰਿਹਾ।
• ਅੰਬਾਲਾ ਦਾ ਤਾਪਮਾਨ 15.02 ਡਿਗਰੀ ਸੈਲਸੀਅਸ ਹੈ।
• ਹਿਸਾਰ ਦਾ ਤਾਪਮਾਨ 14.00 ਡਿਗਰੀ ਸੈਲਸੀਅਸ ਹੈ।
• ਕਰਨਾਲ ਦਾ ਤਾਪਮਾਨ 14.04 ਡਿਗਰੀ ਸੈਲਸੀਅਸ ਹੈ।
• ਅੰਮ੍ਰਿਤਸਰ ਦਾ ਤਾਪਮਾਨ 17.00 ਡਿਗਰੀ ਸੈਲਸੀਅਸ ਹੈ।
• ਪਟਿਆਲਾ ਦਾ ਤਾਪਮਾਨ 13.08 ਡਿਗਰੀ ਸੈਲਸੀਅਸ ਹੈ।
• ਲੁਧਿਆਣਾ ਦਾ ਤਾਪਮਾਨ 27.04 ਡਿਗਰੀ ਸੈਲਸੀਅਸ ਹੈ।