ਅੰਮ੍ਰਿਤਸਰ: ਜੰਡਿਆਲਾ ਗੁਰੂ ਵਿੱਚ ਦੇਰ ਰਾਤ ਨਸ਼ਾ ਤਸਕਰ ਦਾ ਕੁਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਨਿਵਾਸੀ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਵਜੋਂ ਹੋਈ ਹੈ। ਮ੍ਰਿਤਕ ਨੂੰ ਤਕਰੀਬਨ 3 ਗੋਲੀਆਂ ਲੱਗੀਆਂ, ਦੋ ਉਸ ਦੇ ਮੱਥੇ ਤੇ ਇੱਕ ਉਸ ਦੇ ਪਿਛਲੇ ਪਾਸੇ ਲੱਗੀ। ਮ੍ਰਿਤਕ ਨੌਜਵਾਨ ਨਸ਼ਾ ਤਸਕਰੀ ਕਰਦਾ ਸੀ ਤੇ ਖੁਦ ਵੀ ਨਸ਼ੇ ਦਾ ਆਦੀ ਸੀ। ਮਿਲੀ ਜਾਣਕਾਰੀ ਮੁਤਾਬਕ ਉਹ ਕਿਰਾਏ 'ਤੇ ਰਹਿੰਦਾ ਸੀ ਤੇ ਉਥੋਂ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ।


ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਜਦੋਂ ਖਾਣਾ ਖਾਣ ਤੋਂ ਉਸ ਨੂੰ ਬਾਅਦ ਫੋਨ ਆਇਆ ਤਾਂ ਉਹ ਘਰੋਂ ਚਲਾ ਗਿਆ ਤੇ ਇਹ ਨਹੀਂ ਦੱਸਿਆ ਕਿ ਉਹ ਕਿੱਥੇ ਜਾ ਰਿਹਾ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਉਸ ਦੀ ਮੌਤ ਦਾ ਪਤਾ ਨੈੱਟ ਤੋਂ ਲੱਗਿਆ ਜਦੋਂ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ।

ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਡਿੰਪੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਾਫੀ ਵੱਧ ਗਿਆ ਹੈ, ਨੌਜਵਾਨ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਰਹੇ ਹਨ। ਰਾਤ ਨੂੰ ਜੰਡਿਆਲਾ ਗੁਰੂ ਵਿੱਚ ਇੱਕ ਨੌਜਵਾਨ ਨਸ਼ੇੜੀਆਂ ਨਾਲ ਮੁਕਾਬਲੇ ਵਿੱਚ ਮੌਤ ਹੋ ਗਈ। ਪੰਜਾਬ ਸਰਕਾਰ ਅਤੇ ਪਹਿਲਾਂ ਅਕਾਲੀ ਸਰਕਾਰ ਨੇ ਨਸ਼ਾ ਤਸਕਰਾਂ ਖਿਲਾਫ ਕੋਈ ਠੋਸ ਕਦਮ ਨਹੀਂ ਚੁੱਕੇ ਤੇ ਹੁਣ ਨਤੀਜੇ ਅਸੀਂ ਭੁਗਤ ਰਹੇ ਹਾਂ।

ਉਧਰ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਨਸ਼ਾ ਤਸਕਰੀ ਵਿੱਚ ਸ਼ਾਮਲ ਸੀ ਤੇ ਮੁਕਾਬਲਾ ਸਿਰਫ ਨਸ਼ਾ ਕਰਨ ‘ਤੇ ਹੋਇਆ ਸੀ। ਕੁਝ ਨੌਜਵਾਨਾਂ ਨੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਬਲਜਿੰਦਰ ਸਿੰਘ ਤੋਂ ਮੌਕੇ 'ਤੇ ਇੱਕ ਪਿਸਤੌਲ ਤੇ ਐਕਟਿਵਾ ਵਿੱਚੋਂ ਕੁਝ ਨਕਦੀ ਵੀ ਬਰਾਮਦ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮ੍ਰਿਤਕ ‘ਤੇ ਦੋ ਕੇਸ ਦਰਜ ਸੀ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904