ਕੋਟਕਪੂਰਾ: ਅਜਿਹੀ ਹੀ ਕਹਾਣੀ ਹੈ ਭਜਨ ਗਾਇਕ ਰਾਕੇਸ਼ ਸਚਦੇਵਾ ਦੀ, ਜੇ ਕੋਟਕਪੂਰਾ ਦੇ ਵਸਨੀਕ ਹਨ। ਦੱਸ ਦਈਏ ਕਿ ਰਾਕੇਸ਼ ਨੇ ਧਾਰਮਿਕ ਖੇਤਰ ਵਿੱਚ ਕਾਫ਼ੀ ਪ੍ਰਸਿਧੀ ਕਮਾਈ। ਉਨ੍ਹਾਂ ਨੇ 11 ਸਾਲ ਦੀ ਉਮਰ ਤੋਂ ਗਾਉਣਾ ਸ਼ੁਰੂ ਕੀਤਾ। ਲੋਕਾਂ ਨੇ ਉਨ੍ਹਾਂ ਨੂੰ ਖੂਬ ਪਿਆਰ ਦਿੱਤਾ ਜਿਸ ਕਰਕੇ ਉਹ ਇਸ ਕਿਤੇ ਵੱਲ ਆ ਗਏ। ਪਰ ਲੌਕਡਾਊਨ ਤੋਂ ਬਾਅਦ ਸਰਕਾਰ ਵੱਲੋਂ ਲਗਾਈਆਂ ਗਈਆਂ ਧਾਰਮਿਕ ਇਕੱਠਾਂ ’ਤੇ ਪਾਬੰਦੀ ਲੱਗਣ ਤੋਂ ਬਾਅਦ ਹੁਣ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਇਲਾਵਾ ਉਹ ਕੋਟਕਪੂਰਾ ਵਿੱਚ ਇੱਕ ਪ੍ਰਾਈਵੇਟ ਸਕੂਲ ਨੇੜੇ ਪਾਰਟ ਟਾਈਮ ਫਾਸਟਫੂਡ ਦਾ ਕੰਮ ਵੀ ਕਰਦਾ ਸੀ ਪਰ ਸਕੂਲ ਬੰਦ ਹੋਣ ਕਾਰਨ ਉਹ ਕੰਮ ਵੀ ਠੱਪ ਹੋ ਗਿਆ ਹੈ। ਰਾਕੇਸ਼ ਨਾ ਸਿਰਫ ਫਰੀਦਕੋਟ ਵਿੱਚ ਬਲਕਿ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਅਤੇ ਦਿੱਲੀ ਵਿੱਚ ਵੀ ਪ੍ਰੋਗਰਾਮ ਕਰ ਚੁੱਕੇ ਹਨ। ਪਰ ਅੱਜ-ਕੱਲ੍ਹ ਠੱਪ ਹੋਏ ਧਾਰਮਿਕ ਇਕੱਠਾਂ ਕਾਰਨ ਉਹ ਪਰਿਵਾਰ ਪਾਲਣ ਲਈ ਸਬਜ਼ੀਆਂ ਵੇਚਣ ਲਈ ਮਜਬੂਰ ਹਨ।

ਭਜਨ ਗਾਇਕ ਰਾਕੇਸ਼ ਸਚਦੇਵਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗਵਾਸੀ ਸ਼ਿਆਮ ਲਾਲ ਸਚਦੇਵਾ ਵੀ ਭਜਨ ਗੱਪ ਦੇ ਮੁਖੀ ਸੀ ਜਿਨ੍ਹਾਂ ਨਾਲ ਉਹ ਭਜਨ ਗਾਉਣ ਦਾ ਸ਼ੌਕੀਨ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਿਦਾਇਤਾਂ ਤਹਿਤ ਧਾਰਮਿਕ ਸਮਾਗਮ ਹੋਣ ਦੀ ਇਜਾਜ਼ਤ ਦਿੱਤੀ ਜਾਵੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904