ਪੜਚੋਲ ਕਰੋ

DIG ਭੁੱਲਰ ਕੇਸ 'ਚ ਹੁਣ ED ਦੀ ਐਂਟਰੀ, ਚੰਡੀਗੜ੍ਹ ਪਹੁੰਚ ਕੇ CBI ਤੋਂ ਪੰਜਾਬ ਦੇ 50 ਅਫਸਰਾਂ ਦਾ ਲਏਗੀ ਰਿਕਾਰਡ, ਬਣਾਈ ਜਾਇਦਾਦ ਦੀ ਹੋਵੇਗੀ ਜਾਂਚ, ਮਹਿਕਮੇ 'ਚ ਹਲਚਲ

ਜਲਦ ਹੀ ਪੁਲਿਸ ਮਹਿਕਮੇ 'ਚ ਲੁੱਕੀਆਂ ਕਾਲੀਆਂ ਭੇਡਾਂ ਉੱਤੇ ਗਾਜ਼ ਡਿੱਗੀ। ਕਿਉਂਕਿ ਪੰਜਾਬ ਪੁਲਿਸ ਦੇ DIG ਹਰਚਰਨ ਭੁੱਲਰ ਦੇ ਰਿਸ਼ਵਤ ਕੇਸ ਵਿੱਚ CBI ਦੇ ਬਾਅਦ ਹੁਣ ED ਦੀ ਐਂਟਰੀ ਹੋਣ ਵਾਲੀ ਹੈ। ਉਹ DIG ਭੁੱਲਰ ਸਮੇਤ ਉਹਨਾਂ IAS ਅਤੇ IPS ਅਫਸਰਾਂ

ਪੁਲਿਸ ਮਹਿਕਮੇ 'ਚ ਲੁੱਕੀਆਂ ਕਾਲੀਆਂ ਭੇਡਾਂ ਉੱਤੇ ਗਾਜ਼ ਡਿੱਗੀ, ਜੀ ਹਾਂ ਹੁਣ ਪੰਜਾਬ ਪੁਲਿਸ ਦੇ DIG ਹਰਚਰਨ ਸਿੰਘ ਭੁੱਲਰ ਦੇ ਰਿਸ਼ਵਤ ਕੇਸ ਵਿੱਚ CBI ਦੇ ਬਾਅਦ ਹੁਣ ED ਦੀ ਐਂਟਰੀ ਹੋਣ ਵਾਲੀ ਹੈ। ED ਮੰਗਲਵਾਰ ਨੂੰ ਚੰਡੀਗੜ੍ਹ ਵਿੱਚ CBI ਦਫ਼ਤਰ ਪਹੁੰਚ ਰਹੀ ਹੈ। ਜਿੱਥੇ ਉਹ DIG ਭੁੱਲਰ ਸਮੇਤ ਉਹਨਾਂ IAS ਅਤੇ IPS ਅਫਸਰਾਂ ਦਾ ਰਿਕਾਰਡ ਲਵੇਗੀ, ਜਿਨ੍ਹਾਂ ਨੇ ਬੇਨਾਮੀ ਜਾਇਦਾਦ ਬਣਾਈ ਹੋਈ ਹੈ। CBI ਦੀ DIG ਭੁੱਲਰ ਅਤੇ ਉਨ੍ਹਾਂ ਨਾਲ ਫੜੇ ਗਏ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੀ ਜਾਂਚ ਵਿੱਚ ਹੁਣ ਤੱਕ ਪੰਜਾਬ ਦੇ 50 ਅਫਸਰਾਂ ਬਾਰੇ ਜਾਣਕਾਰੀ ਮਿਲ ਚੁੱਕੀ ਹੈ। ਜਿਨ੍ਹਾਂ ਦੇ ਨਾਮ ਦੀ CBI ਨੇ ਲਿਸਟ ਵੀ ਤਿਆਰ ਕਰ ਲਈ ਹੈ।

ਅਫਸਰਾਂ ਦੀਆਂ ਵੱਧਣਗੀਆਂ ਮੁਸ਼ਕਿਲਾਂ

ED ਦੀ ਦਾਖ਼ਲ ਨਾਲ ਹੁਣ ਪੰਜਾਬ ਦੇ ਅਫਸਰਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕਿਉਂਕਿ ਰਿਕਾਰਡ ਲੈਣ ਦੇ ਬਾਅਦ ED ਦੀ ਟੀਮ ਨੋਟਿਸ ਭੇਜ ਕੇ ਇਹਨਾਂ ਅਫਸਰਾਂ ਨੂੰ ਬੇਨਾਮੀ ਜਾਇਦਾਦ ਦੇ ਮਾਮਲੇ ਵਿੱਚ ਪੁੱਛਤਾਛ ਲਈ ਬੁਲਾਏਗੀ।

CBI ਨੇ DIG ਭੁੱਲਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪਹਿਲੀ ਵਾਰੀ 5 ਦਿਨ ਦਾ ਰਿਮਾਂਡ ਲਿਆ। CBI ਸੂਤਰਾਂ ਦੇ ਮੁਤਾਬਕ, DIG ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਅਫਸਰ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੂਪਿੰਦਰ ਸਿੰਘ ਦੇ ਜ਼ਰੀਏ ਜਾਇਦਾਦ ਵਿੱਚ ਨਿਵੇਸ਼ ਕਰਦੇ ਹਨ। ਇਸ ਪੁੱਛਤਾਛ ਵਿੱਚ CBI ਨੂੰ 14 ਅਫਸਰਾਂ ਦਾ ਪਤਾ ਲੱਗਾ, ਜਿਸ ਵਿੱਚ 10 IPS ਅਤੇ 4 IAS ਅਫਸਰ ਸਨ।

ਜਾਂਚ ਦੌਰਾਨ ਪਤਾ ਲੱਗਾ ਕਿ 10 IPS ਵਿੱਚੋਂ 8 ਹਾਲੇ ਵੀ ਫੀਲਡ ਵਿੱਚ ਅਹਿਮ ਪਦਾਂ 'ਤੇ ਤਾਇਨਾਤ ਹਨ, ਜਦਕਿ 2 ਪੰਜਾਬ ਪੁਲਿਸ ਅਕੈਡਮੀ ਵਿੱਚ ਹਨ। ਇਸ ਤੋਂ ਇਲਾਵਾ, 4 IAS ਅਫਸਰਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਨਾਲ ਸਬੰਧ ਹੈ। ਇਸ ਤੋਂ ਬਾਅਦ CBI ਨੇ ਪ੍ਰਾਪਰਟੀ ਡੀਲਰ ਦੇ ਪਟਿਆਲਾ ਅਤੇ ਲੁਧਿਆਣਾ ਵਿੱਚ ਸਥਿਤ ਟਿਕਾਣਿਆਂ 'ਤੇ ਛਾਪੇ ਮਾਰੇ ਅਤੇ ਡਾਕੂਮੈਂਟ ਜ਼ਬਤ ਕੀਤੇ।

ਵਿਚੋਲੇ ਕ੍ਰਿਸ਼ਨੁ ਦੇ ਮੋਬਾਈਲ ਤੋਂ 50 ਅਫਸਰਾਂ ਦੇ ਲਿੰਕ ਸਾਹਮਣੇ ਆਏ

CBI ਨੇ ਕੋਰਟ ਵਿੱਚ DIG ਹਰਚਰਨ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੁ ਸ਼ਾਰਦਾ ਦੀ ਪੇਸ਼ੀ ਦੌਰਾਨ ਇੱਕ ਪ੍ਰੋਗਰੈੱਸ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ ਕਿਹਾ ਗਿਆ ਕਿ ਪਿਛਲੇ ਰਿਮਾਂਡ ਦੌਰਾਨ ਕ੍ਰਿਸ਼ਨੁ ਸ਼ਾਰਦਾ ਦੇ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸ ਖੰਗਾਲੇ ਗਏ। ਜਿਸ ਤੋਂ ਪਤਾ ਲੱਗਾ ਕਿ ਉਹ ਕਈ ਅਫਸਰਾਂ ਦੀ ਕਰਪਟ ਡੀਲਿੰਗ ਵਿੱਚ ਸ਼ਾਮਲ ਸੀ।
CBI ਨੇ ਡੇਟਾ ਦੇ ਆਧਾਰ 'ਤੇ ਦੱਸਿਆ ਕਿ ਕ੍ਰਿਸ਼ਨੁ ਅਫਸਰਾਂ ਨਾਲ ਮਿਲ ਕੇ ਕੇਵਲ ਕੇਸਾਂ ਦੀ ਜਾਂਚ ਨੂੰ ਪ੍ਰਭਾਵਿਤ ਹੀ ਨਹੀਂ ਕਰਦਾ, ਸਗੋਂ ਟ੍ਰਾਂਸਫਰ-ਪੋਸਟਿੰਗ, ਆਰਮਜ਼ ਲਾਇਸੈਂਸ ਬਣਵਾਉਣ ਤੋਂ ਲੈ ਕੇ FIR ਦਰਜ ਕਰਵਾਉਣ ਜਾਂ ਪਹਿਲਾਂ ਦਰਜ FIR ਖਾਰਜ ਕਰਵਾਉਣ ਤੱਕ ਦਾ ਕੰਮ ਕਰਦਾ ਸੀ। ਅਜਿਹੇ ਕਰੀਬ 50 ਅਫਸਰ ਹਨ, ਜਿਸ ਵਿੱਚ IAS ਅਤੇ IPS ਅਫਸਰ ਵੀ ਸ਼ਾਮਲ ਹਨ।

ED ਰਿਕਾਰਡ ਲੈਣ ਦੇ ਬਾਅਦ ਨਾਮ ਸਾਹਮਣੇ ਆਉਣਗੇ
CBI ਸੂਤਰਾਂ ਦੇ ਮੁਤਾਬਕ, ਮੰਗਲਵਾਰ ਨੂੰ ED ਨੂੰ ਬੇਨਾਮੀ ਜਾਇਦਾਦ ਨਾਲ ਜੁੜੇ ਹੁਣ ਤੱਕ ਸਾਹਮਣੇ ਆਏ ਤੱਥਾਂ ਦਾ ਰਿਕਾਰਡ ਸੌਂਪਿਆ ਜਾਵੇਗਾ। ਇਸ ਤੋਂ ਬਾਅਦ ਉਹਨਾਂ ਅਫਸਰਾਂ ਦੇ ਨਾਮ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਦੇ ਲਿੰਕ ਸਕ੍ਰੈਪ ਕਾਰੋਬਾਰੀ ਤੋਂ 5 ਲੱਖ ਰੁਪਏ ਰਿਸ਼ਵਤ ਕੇਸ ਵਿੱਚ ਫੜੇ ਗਏ DIG ਭੁੱਲਰ ਅਤੇ ਵਿਚੋਲੀਏ ਕ੍ਰਿਸ਼ਨੁ ਸ਼ਾਰਦਾ ਦੀ ਜਾਂਚ ਅਤੇ ਪੁੱਛਤਾਛ ਦੌਰਾਨ ਮਿਲੇ ਹਨ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
ਯਾਤਰੀਆਂ ਨੂੰ ਮਿਲੇਗਾ ਕੈਂਸਲ ਫਲਾਈਟ ਦੀ ਟਿਕਟ ਦਾ Refund, ਸਰਕਾਰ ਨੇ Indigo ਨੂੰ ਫੁਰਮਾਨ ਕੀਤਾ ਜਾਰੀ
Vlogger Bike Accident: ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਮਸ਼ਹੂਰ ਇੰਨਫਲੂਇੰਸਰ ਅਤੇ ਵਲੌਗਰ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ, ਡਰਵਾਉਣਾ ਮੰਜ਼ਰ ਵੇਖ ਲੋਕਾਂ ਦੀ ਕੰਬੀ ਰੂਹ; ਭਰੀ ਜਵਾਨੀ 'ਚ ਹੋਈ ਮੌਤ...
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਪੰਜਾਬ 'ਚ 13 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
ਲੁਧਿਆਣਾ ਦੇ ਕਾਰੋਬਾਰੀ ਨੂੰ ਮਿਲੀ ਗੈਂਗਸਟਰ ਦੀ ਧਮਕੀ! ਫਿਰੌਤੀ 'ਚ ਮੰਗੇ 1 ਕਰੋੜ
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...
Pension Hike: ਪੈਨਸ਼ਨਰਾਂ ਲਈ ਖੁਸ਼ਖਬਰੀ! ਹੁਣ 7,500 ਰੁਪਏ ਦਾ ਅਚਾਨਕ ਹੋਏਗਾ ਵਾਧਾ? ਸਰਕਾਰ ਵੱਲੋਂ...
20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ
20 ਹਾਰ ਤੋਂ ਬਾਅਦ ਬਦਲੀ ਕਿਸਮਤ, 2023 ਤੋਂ ਬਾਅਦ ਹੁਣ ਮਿਲੀ ਭਾਰਤ ਨੂੰ ਜਿੱਤ
Punjab News: ਪੰਜਾਬ ਦੀ ਸਿਆਸਤ 'ਚ ਭੱਖਿਆ ਵਿਵਾਦ, ਬਲਾਕ ਕਮੇਟੀ ਨਾਮਜ਼ਦਗੀਆਂ ਰੱਦ ਕਰਨ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ: ਕਈ ਜ਼ਿਲ੍ਹਿਆਂ 'ਚ ਉਮੀਦਵਾਰਾਂ ਵਿਚਾਲੇ ਮੱਚਿਆ ਹਾਹਾਕਾਰ...
ਪੰਜਾਬ ਦੀ ਸਿਆਸਤ 'ਚ ਭੱਖਿਆ ਵਿਵਾਦ, ਬਲਾਕ ਕਮੇਟੀ ਨਾਮਜ਼ਦਗੀਆਂ ਰੱਦ ਕਰਨ 'ਤੇ ਅਕਾਲੀ ਦਲ ਨੇ ਚੁੱਕੇ ਸਵਾਲ: ਕਈ ਜ਼ਿਲ੍ਹਿਆਂ 'ਚ ਉਮੀਦਵਾਰਾਂ ਵਿਚਾਲੇ ਮੱਚਿਆ ਹਾਹਾਕਾਰ...
ਜੀਰੋ ਬੈਲੇਂਸ ਅਕਾਊਂਟ ਵਾਲਿਆਂ ਲਈ RBI ਦਾ ਵੱਡਾ ਐਲਾਨ, ਜਾਣ ਲਓ ਨਵੇਂ ਨਿਯਮ
ਜੀਰੋ ਬੈਲੇਂਸ ਅਕਾਊਂਟ ਵਾਲਿਆਂ ਲਈ RBI ਦਾ ਵੱਡਾ ਐਲਾਨ, ਜਾਣ ਲਓ ਨਵੇਂ ਨਿਯਮ
Embed widget