ਪੁਲਿਸ ਮਹਿਕਮੇ 'ਚ ਲੁੱਕੀਆਂ ਕਾਲੀਆਂ ਭੇਡਾਂ ਉੱਤੇ ਗਾਜ਼ ਡਿੱਗੀ, ਜੀ ਹਾਂ ਹੁਣ ਪੰਜਾਬ ਪੁਲਿਸ ਦੇ DIG ਹਰਚਰਨ ਸਿੰਘ ਭੁੱਲਰ ਦੇ ਰਿਸ਼ਵਤ ਕੇਸ ਵਿੱਚ CBI ਦੇ ਬਾਅਦ ਹੁਣ ED ਦੀ ਐਂਟਰੀ ਹੋਣ ਵਾਲੀ ਹੈ। ED ਮੰਗਲਵਾਰ ਨੂੰ ਚੰਡੀਗੜ੍ਹ ਵਿੱਚ CBI ਦਫ਼ਤਰ ਪਹੁੰਚ ਰਹੀ ਹੈ। ਜਿੱਥੇ ਉਹ DIG ਭੁੱਲਰ ਸਮੇਤ ਉਹਨਾਂ IAS ਅਤੇ IPS ਅਫਸਰਾਂ ਦਾ ਰਿਕਾਰਡ ਲਵੇਗੀ, ਜਿਨ੍ਹਾਂ ਨੇ ਬੇਨਾਮੀ ਜਾਇਦਾਦ ਬਣਾਈ ਹੋਈ ਹੈ। CBI ਦੀ DIG ਭੁੱਲਰ ਅਤੇ ਉਨ੍ਹਾਂ ਨਾਲ ਫੜੇ ਗਏ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੀ ਜਾਂਚ ਵਿੱਚ ਹੁਣ ਤੱਕ ਪੰਜਾਬ ਦੇ 50 ਅਫਸਰਾਂ ਬਾਰੇ ਜਾਣਕਾਰੀ ਮਿਲ ਚੁੱਕੀ ਹੈ। ਜਿਨ੍ਹਾਂ ਦੇ ਨਾਮ ਦੀ CBI ਨੇ ਲਿਸਟ ਵੀ ਤਿਆਰ ਕਰ ਲਈ ਹੈ।

Continues below advertisement

ਅਫਸਰਾਂ ਦੀਆਂ ਵੱਧਣਗੀਆਂ ਮੁਸ਼ਕਿਲਾਂ

Continues below advertisement

ED ਦੀ ਦਾਖ਼ਲ ਨਾਲ ਹੁਣ ਪੰਜਾਬ ਦੇ ਅਫਸਰਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਕਿਉਂਕਿ ਰਿਕਾਰਡ ਲੈਣ ਦੇ ਬਾਅਦ ED ਦੀ ਟੀਮ ਨੋਟਿਸ ਭੇਜ ਕੇ ਇਹਨਾਂ ਅਫਸਰਾਂ ਨੂੰ ਬੇਨਾਮੀ ਜਾਇਦਾਦ ਦੇ ਮਾਮਲੇ ਵਿੱਚ ਪੁੱਛਤਾਛ ਲਈ ਬੁਲਾਏਗੀ।

CBI ਨੇ DIG ਭੁੱਲਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪਹਿਲੀ ਵਾਰੀ 5 ਦਿਨ ਦਾ ਰਿਮਾਂਡ ਲਿਆ। CBI ਸੂਤਰਾਂ ਦੇ ਮੁਤਾਬਕ, DIG ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਅਫਸਰ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੂਪਿੰਦਰ ਸਿੰਘ ਦੇ ਜ਼ਰੀਏ ਜਾਇਦਾਦ ਵਿੱਚ ਨਿਵੇਸ਼ ਕਰਦੇ ਹਨ। ਇਸ ਪੁੱਛਤਾਛ ਵਿੱਚ CBI ਨੂੰ 14 ਅਫਸਰਾਂ ਦਾ ਪਤਾ ਲੱਗਾ, ਜਿਸ ਵਿੱਚ 10 IPS ਅਤੇ 4 IAS ਅਫਸਰ ਸਨ।

ਜਾਂਚ ਦੌਰਾਨ ਪਤਾ ਲੱਗਾ ਕਿ 10 IPS ਵਿੱਚੋਂ 8 ਹਾਲੇ ਵੀ ਫੀਲਡ ਵਿੱਚ ਅਹਿਮ ਪਦਾਂ 'ਤੇ ਤਾਇਨਾਤ ਹਨ, ਜਦਕਿ 2 ਪੰਜਾਬ ਪੁਲਿਸ ਅਕੈਡਮੀ ਵਿੱਚ ਹਨ। ਇਸ ਤੋਂ ਇਲਾਵਾ, 4 IAS ਅਫਸਰਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਨਾਲ ਸਬੰਧ ਹੈ। ਇਸ ਤੋਂ ਬਾਅਦ CBI ਨੇ ਪ੍ਰਾਪਰਟੀ ਡੀਲਰ ਦੇ ਪਟਿਆਲਾ ਅਤੇ ਲੁਧਿਆਣਾ ਵਿੱਚ ਸਥਿਤ ਟਿਕਾਣਿਆਂ 'ਤੇ ਛਾਪੇ ਮਾਰੇ ਅਤੇ ਡਾਕੂਮੈਂਟ ਜ਼ਬਤ ਕੀਤੇ।

ਵਿਚੋਲੇ ਕ੍ਰਿਸ਼ਨੁ ਦੇ ਮੋਬਾਈਲ ਤੋਂ 50 ਅਫਸਰਾਂ ਦੇ ਲਿੰਕ ਸਾਹਮਣੇ ਆਏ

CBI ਨੇ ਕੋਰਟ ਵਿੱਚ DIG ਹਰਚਰਨ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੁ ਸ਼ਾਰਦਾ ਦੀ ਪੇਸ਼ੀ ਦੌਰਾਨ ਇੱਕ ਪ੍ਰੋਗਰੈੱਸ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ ਕਿਹਾ ਗਿਆ ਕਿ ਪਿਛਲੇ ਰਿਮਾਂਡ ਦੌਰਾਨ ਕ੍ਰਿਸ਼ਨੁ ਸ਼ਾਰਦਾ ਦੇ ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸ ਖੰਗਾਲੇ ਗਏ। ਜਿਸ ਤੋਂ ਪਤਾ ਲੱਗਾ ਕਿ ਉਹ ਕਈ ਅਫਸਰਾਂ ਦੀ ਕਰਪਟ ਡੀਲਿੰਗ ਵਿੱਚ ਸ਼ਾਮਲ ਸੀ।CBI ਨੇ ਡੇਟਾ ਦੇ ਆਧਾਰ 'ਤੇ ਦੱਸਿਆ ਕਿ ਕ੍ਰਿਸ਼ਨੁ ਅਫਸਰਾਂ ਨਾਲ ਮਿਲ ਕੇ ਕੇਵਲ ਕੇਸਾਂ ਦੀ ਜਾਂਚ ਨੂੰ ਪ੍ਰਭਾਵਿਤ ਹੀ ਨਹੀਂ ਕਰਦਾ, ਸਗੋਂ ਟ੍ਰਾਂਸਫਰ-ਪੋਸਟਿੰਗ, ਆਰਮਜ਼ ਲਾਇਸੈਂਸ ਬਣਵਾਉਣ ਤੋਂ ਲੈ ਕੇ FIR ਦਰਜ ਕਰਵਾਉਣ ਜਾਂ ਪਹਿਲਾਂ ਦਰਜ FIR ਖਾਰਜ ਕਰਵਾਉਣ ਤੱਕ ਦਾ ਕੰਮ ਕਰਦਾ ਸੀ। ਅਜਿਹੇ ਕਰੀਬ 50 ਅਫਸਰ ਹਨ, ਜਿਸ ਵਿੱਚ IAS ਅਤੇ IPS ਅਫਸਰ ਵੀ ਸ਼ਾਮਲ ਹਨ।

ED ਰਿਕਾਰਡ ਲੈਣ ਦੇ ਬਾਅਦ ਨਾਮ ਸਾਹਮਣੇ ਆਉਣਗੇCBI ਸੂਤਰਾਂ ਦੇ ਮੁਤਾਬਕ, ਮੰਗਲਵਾਰ ਨੂੰ ED ਨੂੰ ਬੇਨਾਮੀ ਜਾਇਦਾਦ ਨਾਲ ਜੁੜੇ ਹੁਣ ਤੱਕ ਸਾਹਮਣੇ ਆਏ ਤੱਥਾਂ ਦਾ ਰਿਕਾਰਡ ਸੌਂਪਿਆ ਜਾਵੇਗਾ। ਇਸ ਤੋਂ ਬਾਅਦ ਉਹਨਾਂ ਅਫਸਰਾਂ ਦੇ ਨਾਮ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਦੇ ਲਿੰਕ ਸਕ੍ਰੈਪ ਕਾਰੋਬਾਰੀ ਤੋਂ 5 ਲੱਖ ਰੁਪਏ ਰਿਸ਼ਵਤ ਕੇਸ ਵਿੱਚ ਫੜੇ ਗਏ DIG ਭੁੱਲਰ ਅਤੇ ਵਿਚੋਲੀਏ ਕ੍ਰਿਸ਼ਨੁ ਸ਼ਾਰਦਾ ਦੀ ਜਾਂਚ ਅਤੇ ਪੁੱਛਤਾਛ ਦੌਰਾਨ ਮਿਲੇ ਹਨ।