ਸੰਗਰੂਰ:  ਪੰਜਾਬ ਵਿੱਚ ਈਡੀ ਦੀ ਛਾਪੇਮਾਰੀ ਨੂੰ ਲੈ ਕੇ ਵਿਰੋਧੀ ਧਿਰ ਆਗੂ ਹਰਪਾਲ ਚੀਮਾ (Harpal Cheema) ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (Aam Aadmi Party)ਦੀ ਸਰਕਾਰ ਆਉਣ 'ਤੇ ਭ੍ਰਿਸ਼ਟਾਚਾਰ ਨਾਲ ਜੋ ਪੈਸੇ ਕਮਾਏ ਹਨ ਉਹਨਾਂ ਸਾਰਿਆਂ ਨੂੰ ਜ਼ਬਤ ਕੀਤਾ ਜਾਵੇਗਾ। 



ਪਾਰਟੀਆ ਭ੍ਰਿਸ਼ਟਾਚਾਰ ਦਾ ਟੋਲਾ -ਚੀਮਾ
ਹਰਪਾਲ ਸਿੰਘ ਚੀਮਾ ਨੇ ਮੀਡੀਆ ਦੇ ਮਖਾਤਬ ਹੁੰਦਿਆਂ ਕਿਹਾ ਕਿ ਪੰਜਾਬ 'ਚ ਕਈ ਸਾਲਾਂ ਤੋਂ ਮਾਫੀਆ ਰਾਜ ਲਗਾਤਾਰ ਚੱਲ ਰਿਹਾ ਹੈ । ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਅਗਵਾਈ 'ਚ ਰੇਤ ਮਾਫੀਆ,  ਲੈਂਡ ਮਾਫੀਆ, ਟਰਾਂਸਪੋਰਟ ਮਾਫੀਆ ਚੱਲ ਰਿਹਾ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਕੈਪਟਨ ਸਾਹਿਬ ਮਾਫੀਆ ਦੀ ਅਗਵਾਈ ਕਰਨ ਲੱਗੇ ਅਤੇ ਬਾਅਦ 'ਚ ਸੀਐੱਮ ਚੰਨੀ ਨੇ ਵੀ ਮਾਫੀਆ ਦੀ ਅਗਵਾਈ ਕੀਤੀ । ਉਹਨਾਂ ਕਿਹਾ ਸਾਰੀਆ ਪਾਰਟੀਆ ਭ੍ਰਿਸ਼ਟਾਚਾਰ ਦਾ ਟੋਲਾ ਹੈ।


ਇਹ ਵੀ ਪੜ੍ਹੋ: ਈਡੀ ਦੀ ਕਾਰਵਾਈ ਸਿਆਸੀ ਬਦਲਾਖੋਰੀ ਦੀ ਨੀਤੀ- ਸੀਐੱਮ


ਭ੍ਰਿਸ਼ਟਾਚਾਰ ਦੇ ਪੈਸੇ ਹੋਣਗੇ ਜ਼ਬਤ
ਚੀਮਾ ਨੇ ਕਿਹਾ ਕਿ ਪਾਰਟੀਆਂ ਨੇ ਸਿਰਫ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਜੋ ਵੀ ਭ੍ਰਿਸ਼ਟਾਚਾਰ ਨਾਲ ਪੈਸੇ ਕਮਾਏ ਹਨ ਉਹ ਜ਼ਬਤ ਕੀਤੇ ਜਾਣਗੇ। 


ਸੀਐੱਮ ਦੇ ਇਲਜ਼ਾਮਾਂ ਦਾ ਦਿੱਤਾ ਜਵਾਬ 
ਈਡੀ ਦੀ ਛਾਪੇਮਾਰੀ ਨੂੰ ਲੈ ਕੇ ਚੀਮਾ ਨੇ ਤੰਜ ਕਸਦਿਆਂ ਕਿਹਾ ਕਿ ਜਦੋਂ ਰਾਘਵ ਚੱਢਾ ਨੇ ਚੰਨੀ ਦੇ ਹਲਕੇ 'ਚ ਜਾ ਕੇ ਰੇਤ ਮਾਫੀਆ ਨੂੰ ਲੈ ਕੇ ਰੇਡ ਕੀਤੀ ਸੀ ਤਦ ਚੰਨੀ ਸਾਹਿਬ ਕਹਿ ਰਹੇ ਸਨ ਸਾਡੇ ਉੱਤੇ ਝੂਠੇ ਇਲਜ਼ਾਮ ਲੱਗੇ ਹਨ ਅਤੇ ਹੁਣ ਸੱਚ ਸਾਹਮਣੇ ਆ ਰਿਹਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904