ਚੰਡੀਗੜ੍ਹ: ਲੌਕਡਾਊਨ-5.0 ਜਾਂ ਅਨਲਾਕ-1 ਤਹਿਤ ਪੰਜਾਬ ਸਰਕਾਰ ਨੇ ਲੌਕਡਾਊਨ ਨੂੰ ਪੂਰੀ ਤਰ੍ਹਾਂ ਖੋਲ੍ਹਣ ਵੱਲ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਰੈਸਟੋਰੈਂਟ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜੀ ਹਾਂ, ਇੱਕ ਵਾਰ ਫੇਰ ਲੋਕ ਸੂਬੇ ਵਿੱਚ ਰੈਸਟੋਰੈਂਟਾਂ ਵਿੱਚ ਖਾਣ ਦਾ ਅਨੰਦ ਲੈ ਸਕਣਗੇ।


ਰਾਜ ਵਿੱਚ ਰੈਸਟੋਰੈਂਟ ਰਾਤ 8 ਵਜੇ ਤੱਕ ਖੁੱਲ੍ਹ ਸਕਦੇ ਹਨ। ਹਾਲਾਂਕਿ, ਕੋਰੋਨਾ ਦੀ ਰੋਕਥਾਮ ਲਈ ਚੱਲ ਰਹੇ ਉਪਾਵਾਂ ਦੀ ਪਾਲਣਾ ਕਰਨੀ ਪਏਗੀ। ਉਧਰ, ਹੋਟਲ ਜਾਂ ਰੈਸਟੋਰੈਂਟ ਵਿੱਚ ਸਿਰਫ 50 ਪ੍ਰਤੀਸ਼ਤ ਲੋਕ ਹੀ ਹੋਣੇ ਚਾਹੀਦੇ ਹਨ। ਲੋਕ ਹੁਣ ਹੋਟਲ ਤੇ ਰੈਸਟੋਰੈਂਟ ਵੀ ਬੁੱਕ ਕਰ ਸਕਦੇ ਹਨ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904