Murdered in Khanna: ਖੰਨਾ ਦੇ ਉੱਚਾ ਵੇਹੜਾ ਇਲਾਕੇ ਵਿੱਚ ਰਾਣੀਵਾਲਾ ਛੱਪੜ ਨੇੜੇ ਇੱਕ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ। ਕਮਰੇ ਵਿੱਚ ਖੂਨ ਨਾਲ ਲੱਥਪੱਥ ਲਾਸ਼ ਪਈ ਸੀ। ਮ੍ਰਿਤਕ ਔਰਤ ਦੀ ਪਛਾਣ ਕਮਲੇਸ਼ ਰਾਣੀ (65) ਵਜੋਂ ਹੋਈ ਹੈ। ਪੁਲੀਸ ਨੇ ਕਤਲ ਕਰਨ ਵਾਲੀ ਔਰਤ ਦੀ ਪਛਾਣ ਕਰ ਲਈ ਹੈ। ਉਸ ਦੀ ਭਾਲ ਜਾਰੀ ਹੈ



ਘਟਨਾ ਦੇ ਸਮੇਂ ਦਾ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ। ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਸ਼ਾਮ 7.30 ਵਜੇ ਨਕਾਬਪੋਸ਼ ਔਰਤ ਕਮਲੇਸ਼ ਰਾਣੀ ਦੇ ਘਰ ਦਾਖਲ ਹੋਈ। ਉਹ ਕਰੀਬ 2 ਘੰਟੇ ਬਾਅਦ 9.30 ਵਜੇ ਬਾਹਰ ਨਿਕਲਦੀ ਹੈ। ਜਦੋਂ ਅੱਧੀ ਰਾਤ ਕਰੀਬ 12 ਵਜੇ ਕਮਲੇਸ਼ ਦਾ ਲੜਕਾ ਘਰ ਆਇਆ ਤਾਂ ਉਸ ਨੂੰ ਕਤਲ ਬਾਰੇ ਪਤਾ ਲੱਗਾ।



ਕਮਲੇਸ਼ ਰਾਣੀ ਦੇ ਜਵਾਈ ਵਿਸ਼ਾਲ ਵਾਸੀ ਮੰਡੀ ਅਹਿਮਦਗੜ੍ਹ ਨੇ ਦੱਸਿਆ ਕਿ ਉਸ ਦੇ ਦੋਵੇਂ ਉਹਨਾਂ ਦੇ ਦੋਵੇਂ ਸਾਲੇ (ਭਰਾ) ਫਾਸਟ ਫੂਡ ਦਾ ਕੰਮ ਕਰਦੇ ਹਨ। ਦੋਵੇਂ ਬੁੱਧਵਾਰ ਸ਼ਾਮ 7 ਵਜੇ ਦੁਕਾਨ 'ਤੇ ਗਏ ਸਨ। ਰਾਤ 12 ਵਜੇ ਉਸ ਨੂੰ ਫੋਨ ਆਇਆ ਕਿ ਉਸ ਦੀ ਮਾਂ ਦਾ ਕਤਲ ਹੋ ਗਿਆ ਹੈ। ਉਹ ਤੁਰੰਤ ਖੰਨਾ ਆ ਗਿਆ।


ਵਾਰਦਾਤ ਨੂੰ ਅੰਜਾਮ ਦੇਣ ਵਾਲੀ ਔਰਤ ਸੋਨੇ ਦੇ ਗਹਿਣੇ ਲੈ ਗਈ। ਸੀਸੀਟੀਵੀ ਫੁਟੇਜ ਤੋਂ ਉਸ ਦੀ ਪਛਾਣ ਹੋਈ ਹੈ। ਸਿਟੀ ਥਾਣਾ 2 ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਤਲ ਕਰਨ ਵਾਲੀ ਔਰਤ ਦੀ ਪਛਾਣ ਸ਼ਾਨ ਅੱਬਾਸ ਵਜੋਂ ਹੋਈ ਹੈ। ਉਸ ਦੀ ਭਾਲ ਜਾਰੀ ਹੈ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


ਫਿਰ ਦੋ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਪੁਲਿਸ ਨੇ ਕਤਲ ਦੀ ਦੋਸ਼ੀ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮ ਔਰਤ ਸਬੰਧ ਬਣਾਉਣ ਦੇ ਬਹਾਨੇ ਕਮਲੇਸ਼ ਰਾਣੀ ਦੇ ਘਰ ਆਉਂਦੀ ਰਹਿੰਦੀ ਸੀ। ਲਾਲਚ ਦੇ ਚੱਲਦਿਆਂ ਉਸ ਨੇ ਕਮਲੇਸ਼ ਦਾ ਕਤਲ ਕਰ ਦਿੱਤਾ ਅਤੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਲਈ।