Ludhiana News: ਲੁਧਿਆਣਾ ਵਿੱਚ ਨਵੀਂ ਆਬਕਾਰੀ ਨੀਤੀ ਤਹਿਤ ਸ਼ੁੱਕਰਵਾਰ ਨੂੰ ਹੋਣ ਵਾਲੇ ਸ਼ਰਾਬ ਦੇ ਠੇਕਿਆਂ ਦੇ ਡਰਾਅ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੇ ਗਏ ਹਨ। ਜ਼ਿਲ੍ਹੇ ਭਰ ਵਿੱਚ 53 ਗਰੁੱਪਾਂ ਲਈ 9490 ਪਰਚੀਆਂ ਪਾਈਆਂ ਗਈਆਂ ਹਨ। ਚੋਣ ਕਮਿਸ਼ਨ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਠੇਕਿਆਂ ਦਾ ਡਰਾਅ ਰੋਕ ਦਿੱਤਾ ਗਿਆ ਹੈ।


ਲੁਧਿਆਣਾ ਦੇ ਆਬਕਾਰੀ ਸੰਯੁਕਤ ਕਮਿਸ਼ਨਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਨਵੀਂ ਤਰੀਕ ਦਾ ਐਲਾਨ ਹੁੰਦੇ ਹੀ ਇਸ ਨੂੰ ਜਨਤਕ ਕਰ ਦਿੱਤਾ ਜਾਵੇਗਾ। ਇਸ ਵਾਰ ਖਾਸ ਗੱਲ ਇਹ ਹੈ ਕਿ ਸ਼ਰਾਬ ਦੇ ਠੇਕੇਦਾਰਾਂ ਨੇ ਸ਼ਹਿਰਾਂ ਦੀ ਬਜਾਏ ਪੇਂਡੂ ਖੇਤਰਾਂ ਵਿੱਚ ਬਣੇ ਠੇਕੇ ਲੈਣ ਵਿੱਚ ਜ਼ਿਆਦਾ ਦਿਲਚਸਪੀ ਦਿਖਾਈ ਹੈ।


ਇਹ ਵੀ ਪੜ੍ਹੋ : ITR-U Deadline: ਟੈਕਸਪੇਅਰ ਦੇਣ ਧਿਆਨ! 31 ਮਾਰਚ ਤੱਕ ਕਰੋ, ਇਹ ਕੰਮ, ਨਹੀਂ ਤਾਂ 200 ਫੀਸਦੀ ਕਰਨਾ ਪਵੇਗਾ ਭੁਗਤਾਨ


ਹਾਸਲ ਜਾਣਕਾਰੀ ਮੁਤਾਬਕ ਪੇਂਡੂ ਖੇਤਰਾਂ ਦੇ 14 ਗਰੁੱਪਾਂ ਨੂੰ ਲੈਣ ਲਈ ਠੇਕੇਦਾਰਾਂ ਨੇ ਕੁੱਲ 5700 ਪਰਚੀਆਂ ਪਾਈਆਂ ਹਨ। ਜਦੋਂਕਿ ਸ਼ਹਿਰ ਦੇ 39 ਗਰੁੱਪਾਂ ਲਈ ਸਿਰਫ਼ 3900 ਪਰਚੀਆਂ ਹੀ ਮਿਲੀਆਂ ਹਨ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸ਼ਰਾਬ ਦੇ ਠੇਕੇਦਾਰ ਸ਼ਹਿਰ ਵਿੱਚ ਠੇਕੇ ਲੈਣ ਦੀ ਬਜਾਏ ਪੇਂਡੂ ਖੇਤਰ ਨੂੰ ਹੀ ਲਾਹੇਵੰਦ ਸਮਝ ਰਹੇ ਹਨ। ਵਿਭਾਗ ਨੂੰ ਪੂਰੇ ਜ਼ਿਲ੍ਹੇ ਦੇ 53 ਗਰੁੱਪਾਂ ਲਈ 9490 ਪਰਚੀਆਂ ਪ੍ਰਾਪਤ ਹੋਈਆਂ ਹਨ।


ਇਹ ਵੀ ਪੜ੍ਹੋ : ਅਧਿਆਤਮਿਕ ਗੁਰੂ ਸਦਗੁਰੂ ਨੂੰ ਕਿਉਂ ਕਰਵਾਉਣੀ ਪਈ ਅਚਾਨਕ Brain Surgery? ਜਾਣੋ ਇਸ ਬਿਮਾਰੀ ਬਾਰੇ ਪੂਰੀ ਜਾਣਕਾਰੀ


ਇਸ ਵਾਰ ਵਿਭਾਗ ਨੇ ਪਰਚੀ ਦੀ ਕੀਮਤ 75 ਹਜ਼ਾਰ ਰੁਪਏ ਰੱਖੀ ਹੈ। ਇਸ ਤੋਂ ਵਿਭਾਗ ਨੂੰ ਲਗਪਗ 71.71 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਇੱਕ ਗਰੁੱਪ ਵਿੱਚ ਲਗਪਗ 25 ਠੇਕੇ ਸ਼ਾਮਲ ਹਨ। ਇਸ ਕਾਰਨ ਵਿਭਾਗ ਨੇ ਇੱਕ ਗਰੁੱਪ ਦੀ ਕੀਮਤ ਕਰੀਬ 36 ਕਰੋੜ ਰੁਪਏ ਰੱਖੀ ਹੈ। 


ਆਬਕਾਰੀ ਵਿਭਾਗ ਨੇ ਪੂਰੇ ਲੁਧਿਆਣਾ ਜ਼ਿਲ੍ਹੇ ਦੇ 53 ਗਰੁੱਪਾਂ ਤੋਂ 1825 ਕਰੋੜ ਰੁਪਏ ਦੀ ਆਬਕਾਰੀ ਵਸੂਲੀ ਕਰਨ ਦਾ ਟੀਚਾ ਹਾਸਲ ਕੀਤਾ ਹੈ। ਇਸ ਵਾਰ ਵੀ ਸ਼ਰਾਬ ਦਾ ਕੋਟਾ ਖੁੱਲ੍ਹਾ ਰੱਖਿਆ ਗਿਆ ਹੈ। ਇਸ ਵਾਰ ਬੀਅਰ 'ਤੇ ਲਾਈ ਗਈ ਵੱਧ ਤੋਂ ਵੱਧ ਕੀਮਤ ਸੀਮਾ ਨੂੰ ਹਟਾ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : Electoral Bonds: ਫਿਊਚਰ ਗੇਮਿੰਗ TMC ਨੂੰ ਦਿੱਤਾ ਸਭ ਤੋਂ ਵੱਧ ਚੰਦਾ, ਜਾਣੋ BJP ਤੇ ਕਾਂਗਰਸ ਲਈ ਕੌਣ ਰਹੇ ਸਭ ਤੋਂ ਵੱਡੇ ਦਾਨਵੀਰ