ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀ ਨੇ ਵੀ ਸਿਆਸਤ 'ਚ ਐਂਟਰੀ ਕਰ ਲਈ ਹੈ। ਚੰਨੀ ਦੇ ਵੱਡੇ ਲੜਕੇ ਨਵਜੀਤ ਸਿੰਘ ਨਵੀ ਨੇ ਕਾਂਗਰਸ ਦੇ ਯੂਥ ਪ੍ਰਧਾਨ ਦੀ ਚੋਣ ਲੜੀ ਹੈ। ਨਵਜੀਤ ਸਿੰਘ ਨਵੀ ਜ਼ਿਲ੍ਹਾ ਕਾਂਗਰਸ ਯੂਥ ਦੇ ਪ੍ਰਧਾਨ ਦੀਆਂ ਹੋਈਆਂ ਚੋਣਾਂ 'ਚ  ਵੱਡੀ ਅੰਤਰ ਨਾਲ ਜਿੱਤ ਗਏ ਹਨ। 
 ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਹੇਠਲੇ ਪੱਧਰ ਤੋਂ ਕਰੀ ਸੀ। 


ਨਵਜੀਤ ਸਿੰਘ ਨਵੀ 12,415 ਵੋਟਾਂ ਨਾਲ ਜੇਤੂ ਰਹੇ ਹਨ ਤੇ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਪ੍ਰਧਾਨ ਬਣੇ ਹਨ। ਚਰਨਜੀਤ ਸਿੰਘ ਚੰਨੀ ਦੇ ਲੜਕੇ ਨਵੀ ਦੇ ਵਿਰੋਧ ਵਿੱਚ ਖੜ੍ਹੇ ਉਮੀਦਵਾਰ ਨੂੰ 1500 ਤੋਂ ਵੀ ਘੱਟ ਵੋਟਾਂ ਪਈਆਂ। ਇਸੇ ਤਰ੍ਹਾਂ ਹਲਕਾ ਯੂਥ ਕਾਂਗਰਸ ਸ੍ਰੀ ਚਮਕੌਰ ਸਾਹਿਬ ਤੋਂ ਗੁਰਵਿੰਦਰ ਸਿੰਘ ਅੰਜਾ ਧਨੌਰੀ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਚੁਣੇ ਗਏ। ਗੁਰਵਿੰਦਰ ਸਿੰਘ ਅੰਜਾ ਨੂੰ 572 ਵੋਟਾਂ ਪਾਈਆਂ ਹਨ। 


ਚਰਨਜੀਤ ਸਿੰਘ ਚੰਨੀ ਦਾ ਲੜਕਾ ਨਵਜੀਤ ਸਿੰਘ ਨਵੀ ਅਤੇ ਗੁਰਵਿੰਦਰ ਸਿੰਘ ਅੰਜਾ ਧਨੌਰੀ, ਦੋਵੇਂ ਹੀ ਯੂਥ ਲੀਡਰ ਆਪਣੇ ਹਲਕੇ ਦੇ ਨੌਜਵਾਨਾਂ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਹੋਏ ਹਨ ਫਿਰ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਿਤ ਹੋਣ। ਜਿਸਦੇ ਚਲਦਿਆਂ ਦੋਵਾਂ ਦੀ ਵੱਡੀ ਲੀਡ ਨਾਲ ਜਿੱਤ ਹੋਈ ਹੈ।


ਚਰਨਜੀਤ ਸਿੰਘ ਚੰਨੀ ਚਾਰ ਭਰਾ  ਡਾ: ਮਨਮੋਹਣ ਸਿੰਘ, ਚਰਨਜੀਤ ਸਿੰਘ ਚੰਨੀ, ਮਨੋਹਰ ਸਿੰਘ ਤੇ ਸੁਖਵੰਤ ਸਿੰਘ ਹਨ। ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾਕਟਰ ਹੈ ਤੇ ਉਨ੍ਹਾਂ ਦੇ ਦੋ ਪੁੱਤਰ ਹਨ। ਚੰਨੀ ਖਰੜ ਨਗਰ ਕੌਂਸਲ ਦੇ 1996 ਵਿੱਚ ਪ੍ਰਧਾਨ ਬਣੇ ਸਨ। ਇੱਥੋਂ ਹੀ ਉਨ੍ਹਾਂ ਦਾ ਸਿਆਸੀ ਸਫਰ ਸ਼ੁਰੂ ਹੋਇਆ ਸੀ ਤੇ ਉਂਝ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਸਿਆਸਤ ਵਿੱਚ ਨਹੀਂ ਸੀ। ਹੁਣ ਚਰਨਜੀਤ ਸਿੰਘ ਚੰਨੀ ਦੇ ਲੜਕੇ ਨੇ ਸਿਆਸਤ ਵਿੱਚ ਕਦਮ ਰੱਖ ਲਿਆ ਹੈ। 




ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial