Punjab News: ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਸਵੇਰੇ ਤੜਕੇ ਅੰਤਿਮ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਪਿੰਡ ਲਾਡਲ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਅੰਤਿਮ ਵਿਦਾਈ ਦੌਰਾਨ ਪੰਜਾਬ ਪੁਲਸ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਵੱਲੋਂ ਐੱਸ. ਡੀ. ਐੱਮ. ਰੂਪਨਗਰ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

Continues below advertisement

ਮਾਸਟਰ ਤਾਰਾ ਸਿੰਘ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ, ਪਰ ਅਖੀਰਲੇ ਵੇਲੇ ਸੀਨੀਅਰ ਅਕਾਲੀ ਆਗੂਆਂ ਨਾਲ ਕੁਝ ਮਤਭੇਦਾਂ ਕਰਕੇ ਉਹ ਸਿਆਸੀ ਗਤੀਵਿਧੀਆਂ ਤੋਂ ਪਿੱਛੇ ਹੱਟ ਗਏ ਸਨ। ਇਸ ਦੇ ਨਾਲ ਹੀ ਆਪਣੇ ਭਤੀਜਿਆਂ ਮਨਜਿੰਦਰ ਸਿੰਘ ਮਨੀ ਅਤੇ ਲਖਵਿੰਦਰ ਸਿੰਘ ਨਾਲ ਰਹਿ ਰਹੇ ਸਨ। ਇਸ ਦੌਰਾਨ ਅਕਾਲੀ ਦਲ ਵੱਲੋਂ ਡਾ. ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Continues below advertisement