ਤਰਨ ਤਾਰਨ: ਪੰਜਾਬ 'ਚ ਆਬਕਾਰੀ ਵਿਭਾਗ ਅਤੇ ਪੁਲਿਸ ਨਜ਼ਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਠੱਲ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੇ ਨਾਲ ਹੀ ਟੀਮਾਂ ਨੂੰ ਵੱਖ-ਵੱਖ ਥਾਂਵਾਂ 'ਤੇ ਕੀਤੀ ਜਾ ਰਹੀ ਛਾਪੇਮਾਰੀ ਦੌਰਾਨ ਕਾਮਯਾਬੀ ਵੀ ਹਾਸਲ ਹੋ ਰਹੀ ਹੈ। ਨਜ਼ਾਇਜ਼ ਸ਼ਰਾਬ ਦੇ ਕਾਰੋਬਾਰ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਤਰਨ ਤਾਰਨ ਦੇ ਐਕਸਾਈਜ਼ ਵਿਭਾਗ ਦੇ ਡੀਟੀਓ ਨਵਜੋਤ ਭਾਰਤੀ, ਇੰਸਪਾਕਟਰ ਜਤਿੰਦਰ ਸਿੰਘ, ਇੰਸਪੈਕਟਰ ਅਮਰੀਕ ਅਤੇ ਹੋਰਨਾਂ ਕਈ ਅਧਿਕਾਰੀਆਂ ਦੇ ਨਾਲ ਇਕਬਾਲ ਸਿੰਘ ਪੀਪੀਐਸ/ਡੀਐਸਪੀ ਵਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਕੀਤੀ ਗਈ।
ਦੱਸ ਦਈਏ ਕਿ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਪਿੰਡ ਚੀਮਾ 'ਚ ਸਰਚ ਅਪ੍ਰੇਸ਼ਨ ਕਰ ਵੱਖ-ਵੱਖ ਦੋਸ਼ੀਆਂ ਕੋਲੋਂ ਲਾਹਣ ਅਤੇ ਨਜ਼ਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਦੇ ਨਾਲ ਹੀ ਚਾਰ ਮੁਕਦਮੇ ਵੀ ਦਰਜ ਕੀਤੇ ਗਏ ਹਨ। ਇਸ ਕਾਰਵਾਈ ਦੌਰਾਨ ਜਿਥੇ ਆਬਕਾਰੀ ਅਫਸਰ ਅਤੇ ਇੰਸਪੈਕਟਰ ਮੌਜੂਦ ਰਹੇ। ਉਥੇ ਹੀ ਡੀਐੱਸਪੀ ਆਪ੍ਰੇਸ਼ਨ ਇਕਬਾਲ ਸਿੰਘ ਦੀ ਅਗਵਾਈ ਹੇਠ 55 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ। ਸਵੇਰੇ ਤੜ੍ਹਕੇ ਤੋਂ ਸ਼ੁਰੂ ਹੋਈ ਛਾਪੇਮਾਰੀ ਦੌਰਾਨ 4 ਲੱਖ 27 ਹਜਾਰ 500 ਮਿਲੀਲੀਟਰ ਨਜਾਇਜ਼ ਸ਼ਰਾਬ ਤੋਂ ਇਲਾਵਾ 34 ਹਜਾਰ 120 ਕਿਲੋ ਲਾਹਣ ਬਰਾਮਦ ਕੀਤੀ ਗਈ ਹੈ।
ਛਾਪੇਮਾਰੀ ਦੌਰਾਨ ਪਿੰਡ ਚੀਮਾਂ ਕਲਾਂ ’ਚ ਸੁਖਵਿੰਦਰ ਕੌਰ ਪਤਨੀ ਸਾਹਿਬ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਮੰਗਤ ਸਿੰਘ, ਮੁਖਤਾਰ ਸਿੰਘ ਪੁੱਤਰ ਸੋਹਣ ਸਿੰਘ, ਪ੍ਰੀਤਮ ਸਿੰਘ ਪੁੱਤਰ ਗੁਰਦੀਪ ਸਿੰਘ, ਨਿਰਮਲ ਸਿੰਘ ਪੁੱਤਰ ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਤੇ ਮਨਪ੍ਰੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਆਦਿ ਦੇ 7 ਘਰਾਂ ’ਚ ਛਾਪਾ ਮਾਰਿਆ ਗਿਆ। ਜਿਥੋਂ 9 ਪਲਾਸਟਿਕ ਦੇ ਡਰੰਮ, 17 ਲੋਹੇ ਦੇ ਵੱਡੇ ਡਰੰਮ, 5 ਲੋਹੇ ਦੀਆਂ ਡਰੰਮੀਆ, 3 ਪਲਾਸਟਿਕ ਦੀਆਂ ਡਰੰਮੀਆ, 1 ਡਰੰਮੀ 150 ਲੀਟਰ ਵਾਲੀ, 3 ਕੈਨ, 1 ਸਲੰਡਰ, 150 ਕਿਲੋ ਗੁੜ, ਇਕ ਚਾਲੂ ਭੱਠੀ ਬਰਾਮਦ ਕੀਤੀ ਗਈ।
ਤਰਨ ਤਾਰਨ ਜ਼ਿਲ੍ਹਾ ਪੁਲਿਸ ਵਲੋਂ ਕੁੱਲ 34320 ਕਿਲੋ ਲਾਹਣ ਅਤੇ 429000 ਐਮਐਲ ਨਜ਼ਾਇਜ਼ ਸ਼ਰਾਬ ਬਰਾਮਦ ਕਰਕੇ ਪੰਜ ਮੁਕੱਦਮੇਂ ਦਰਜ ਕੀਤੇ ਗਏ ਹਨ ਅਤੇ ਚਾਰ ਵਿਅਕਤੀਆਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਵੀ ਕੀਤਾ ਗਿਆ ਹੈ। ਜਦੋਂਕਿ ਪੰਜ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਰਾ ਕਰ ਲਿਆ ਜਾਵੇਗਾ ਅਤੇ ਭਵਿੱਖ 'ਚ ਨਜ਼ਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Kotkapura Golikand: ਕੋਟਕਪੂਰਾ ਗੋਲੀਕਾਂਡ ਜਾਂਚ ਨੂੰ ਵੱਡਾ ਝਟਕਾ, ਹਾਈ ਕੋਰਟ ਨੇ ਖ਼ਾਰਜ ਕੀਤੀ SIT ਦੀ ਰਿਪੋਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904