ਰਾਜਪੁਰਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿਚ ਇਕ ਸਾਲ ਦੇ ਅੰਦਰ ਹੀ ਸ਼ਰਾਬ ਦੀ ਇਕ ਹੋਰ ਫੈਕਟਰੀ ਫੜੀ ਗਈ। ਦੀਪੇਸ਼ ਨਾਂਅ ਦੇ ਵਿਅਕਤੀ ਵੱਲੋਂ ਇਹ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ। ਇਸ ਦੇ ਨਾਲ ਹੀ ਛੋਟੇ ਬੌਟਲਿੰਗ ਪਲਾਂਟ ਦਾ ਵੀ ਮੌਕੇ 'ਤੇ ਪਰਦਾਫਾਸ਼ ਕੀਤਾ।


ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਰੈੱਡ ਰੋਜ਼ ਆਪ੍ਰੇਸ਼ਨ ਦੇ ਤਹਿਤ ਪੰਜਾਬ ਭਰ ਵਿਚ ਕੀਤੀ ਜਾ ਰਹੀ ਹੈ। ਇਹ ਕਾਰਵਾਈ ਆਬਕਾਰੀ ਵਿਭਾਗ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੂਬੇ ਦੀ ਅਗਵਾਈ ਵਿੱਚ ਕੀਤੀ ਗਈ ਅਤੇ ਪੁਲਿਸ ਨੂੰ ਇਸ ਕਾਰਵਾਈ ਦੀ ਖਬਰ ਨਹੀਂ ਦਿੱਤੀ ਗਈ ਸੀ। ਪੁਲਿਸ ਲਗਪਗ ਦੋ ਢਾਈ ਘੰਟੇ ਬਾਅਦ ਪਹੁੰਚੀ।


ਦੂਬੇ ਅਨੁਸਾਰ ਇੱਕ ਟੈਂਕਰ ਪਟਿਆਲਾ ਦੇ ਸਮਾਣਾ ਹਲਕੇ ਤੋਂ ਮੈਣ ਸ਼ਰਾਬ ਫੈਕਟਰੀ ਤੋਂ ਚੱਲਿਆ। ਉਥੋਂ ਆਬਕਾਰੀ ਵਿਭਾਗ ਦੀ ਟੀਮ ਪਿੱਛਾ ਕਰਦੀ ਆਈ ਅਤੇ ਰਾਜਪੁਰਾ ਬਾਈਪਾਸ ਦੇ ਸਕਾਲਰ ਫੀਲਡ ਸਕੂਲ ਦੇ ਸਾਹਮਣੇ ਇਕ ਗੁਦਾਮ ਵਿਚ ਇਹ ਟੈਂਕਰ ਵੜ ਗਿਆ ਤੇ ਉਥੇ ਹੀ ਅਧਿਕਾਰੀਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਹੋਰ ਫੋਰਸ ਮੰਗਵਾ ਕੇ ਇੱਥੇ ਰੇਡ ਕੀਤੀ ਗਈ।


ਮੌਕੇ ਤੋਂ ਹੀ ਦੀਪੇਸ਼ ਗਰੋਵਰ ਨਾਮੀ ਇਸ ਸ਼ਰਾਬ ਫੈਕਟਰੀ ਦਾ ਸਰਗਨਾ ਫੜਿਆ ਗਿਆ ਅਤੇ ਇੱਕ ਬੌਟਲਿੰਗ ਪਲਾਂਟ ਵੀ ਮੌਕੇ 'ਤੇ ਬਰਾਮਦ ਕੀਤਾ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਲਗਪਗ ਚਾਲੀ ਪੇਟੀਆਂ ਗੁਲਾਬ ਸੰਤਰਾ ਸ਼ਰਾਬ ਦੀਆਂ ਮੌਕੇ ਤੋਂ ਰਿਕਵਰ ਕੀਤੀਆਂ ਇਸ ਤੋਂ ਇਲਾਵਾ ਕਈ ਹੋਰ ਬੋਤਲਾਂ ਵੀ ਰਿਕਵਰ ਕੀਤੀਆਂ ਗਈਆਂ।


ਇਸ ਤੋਂ ਇਲਾਵਾ ਮੌਕੇ ਤੋਂ ਸ਼ਰਾਬ ਲੈਣ ਆਇਆ ਵਿਅਕਤੀ ਵੀ ਗ੍ਰਿਫਤਾਰ ਕੀਤਾ ਗਿਆ। ਜਿਸ ਦੀ ਪਛਾਣ ਕਾਰਜ ਸਮਸਪੁਰ ਵਜੋਂ ਹੋਈ ਹੈ। ਟੈਂਕਰ ਵਾਲੇ ਦੋਸ਼ੀ ਵੀ ਮੌਕੇ 'ਤੇ ਕਾਬੂ ਕਰ ਲਏ ਗਏ।


ਭਾਰਤ ਬੰਦ ਇਸ ਤਰ੍ਹਾਂ ਰਿਹਾ ਸਫ਼ਲ, ਕਿਸਾਨ ਜਥੇਬੰਦੀਆਂ ਨੇ ਦੱਸੀ ਅਸਲੀਅਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ