Punjab News: ਖੰਨਾ ਦੇ ਅਮਲੋਹ ਚੌਂਕ ‘ਤੇ ਮੋਟਰਸਾਇਕਲ ਦੀ ਟੈਂਕੀ ‘ਚ ਧਮਾਕਾ ਹੋਇਆ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੋਟਰਸਾਇਕਲ ਦੇ ਕੰਟੇਨਰ ਨਾਲ ਟੱਕਰ ਮਗਰੋਂ ਹੋਈਆ। ਮੋਟਰਸਾਇਕਲ ਦੇ ਕੰਟੇਨਰ ਨਾਲ ਟੱਕਰਾਣ ਤੋਂ ਬਾਅਦ ਮੋਟਰਸਾਈਕਲ ‘ਚ ਬਲਾਸਟ ਹੋ ਗਿਆ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੌਜਵਾਨ ਸੜਕ ਉਪਰ ਡਿੱਗ ਗਿਆ। ਉਸਦੇ ਉਪਰੋਂ ਕੰਟੇਨਰ ਲੰਘ ਗਿਆ ਅਤੇ ਮੋਟਰਸਾਈਕਲ ‘ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਟਰੱਕ ਦੇ ਟਾਇਰਾਂ ਨੂੰ ਵੀ ਲੱਗ ਗਈ ਸੀ। ਮੌਕੇ ‘ਤੇ ਲੋਕਾਂ ਨੇ ਅੱਗ ਉਪਰ ਕਾਬੂ ਪਾ ਕੇ ਹੋਰ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਫਿਲਹਾਲ ਮਰਨ ਵਾਲੇ ਦੀ ਪਛਾਣ ਪਿੰਡ ਲਲਹੇੜੀ ਦੇ ਰਹਿਣ ਵਾਲੇ ਦਲਜੀਤ ਸਿੰਘ (46) ਵਜੋਂ ਹੋਈ ਹੈ।


ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਚਾਨਕ ਜਿਵੇਂ ਹੀ ਚੌਂਕ ‘ਤੇ ਮੋਟਰਸਾਈਕਲ ਦੀ ਟੰਕੀ ‘ਚ ਧਮਾਕਾ ਹੋਇਆ। ਉਸ ਵਿੱਚੋਂ ਅੱਗ ਦੀਆਂ ਲਪਟਾਂ ਕਾਫੀ ਉੱਚੀ ਨਿਕਲਣ ਲੱਗੀਆਂ। ਮੋਟਰਸਾਈਕਲ ਸਵਾਰ ਸੜਕ ਉਪਰ ਡਿੱਗ ਗਿਆ ਜਿਸਦੇ ਉਪਰੋਂ ਕੰਟੇਨਰ ਦਾ ਟਾਇਰ ਨਿਕਲ ਗਿਆ। ਇਸੇ ਦੌਰਾਨ ਤੁਰੰਤ ਅੱਗ ਨੂੰ ਪਾਣੀ ਪਾ ਕੇ ਬੁਝਾਇਆ ਗਿਆ।


ਇਸ ਹਾਦਸੇ ਦੌਰਾਨ ਪੁਲਿਸ ਮੁਲਾਜਮ ਵੀ ਚੌਂਕ ‘ਤੇ ਤਾਇਨਾਤ ਸਨ। ਜਿਵੇਂ ਹੀ ਉਹਨਾਂ ਨੇ ਦੇਖਿਆ ਕਿ ਅੱਗ ਕੰਟੇਨਰ ਦੇ ਟਾਇਰਾਂ ਨੂੰ ਵੀ ਲੱਗ ਗਈ ਹੈ ਤਾਂ ਉਹਨਾਂ ਨੇ ਕੰਟੇਨਰ ਨੂੰ ਤੁਰੰਤ ਇੱਕ ਪਾਸੇ ਕਰਕੇ ਅੱਗ ਨੂੰ ਫੈਲਣ ਤੋਂ ਰੋਕਿਆ। ਸਬ ਇੰਸਪੈਕਟਰ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਚੌਂਕ ਤੋਂ ਮੁੜਨ ਲੱਗਾ ਸੀ ਤਾਂ ਅਮਲੋਹ ਪਾਸੇ ਤੋਂ ਆ ਰਹੇ ਕੰਟੇਨਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ। ਇਸ ਮਗਰੋਂ ਕੰਟੇਨਰ ਮੋਟਰਸਾਈਕਲ ਦੀ ਟੈਂਕੀ ਉਪਰੋਂ ਨਿਕਲ ਗਿਆ। ਜਿਸ ਨਾਲ ਟੰਕੀ ਫਟ ਗਈ ਅਤੇ ਕੰਟੇਨਰ ਦਾ ਇੱਕ ਟਾਇਰ ਮੋਟਰਸਾਇਕਲ ਸਵਾਰ ਦੇ ਉਪਰੋਂ ਨਿਕਲ ਗਿਆ।


ਇਹ ਵੀ ਪੜ੍ਹੋ: IRCTC Data Breach: ਨਹੀਂ ਹੋਇਆ ਸਾਈਬਰ ਹਮਲਾ! IRCTC ਬੋਲੀ – ਸਾਡੇ ਸਰਵਰਾਂ ਤੋਂ ਡਾਟਾ ਚੋਰੀ ਦੀ ਗੱਲ ਅਫਵਾਹਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।