ਚੰਡੀਗੜ੍ਹ: ਪੰਜਾਬ ਵਿੱਚ 1 ਮਈ ਤੋਂ 18 ਤੋਂ 44 ਸਾਲ ਦੇ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਵੈਕਸਿਨ ਦੀ ਘਾਟ ਕਾਰਨ ਨਵੇਂ ਉਮਰ ਸਮੂਹ ਨੂੰ ਟੀਕਾ ਲਗਾਉਣ ਵਿੱਚ ਸਰਕਾਰ ਅਸਮਰੱਥ ਹੈ।
ਪੰਜਾਬ ਨੇ ਕੋਵਿਸ਼ੀਲਡ ਦੀਆਂ 3 ਮਿਲੀਅਨ ਖੁਰਾਕਾਂ ਦਾ ਆਡਰ ਸੀਰਮ ਇੰਸਟੀਚਿਊਟ ਨੂੰ ਭੇਜਿਆ ਸੀ। ਇਹ ਆਡਰ 26 ਅਪ੍ਰੈਲ ਨੂੰ ਭੇਜਿਆ ਗਿਆ ਸੀ। ਸੀਰਮ ਨੇ ਆਡਰ ਦੇਣ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਨਾਲ ਹੀ ਸੀਰਮ ਨੇ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਲਈ ਮੰਗ ਅਤੇ ਟੀਕੇ ਦੀ ਐਡਵਾਂਸ ਪੇਮੈਂਟ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਹੈ।
ਇਸ ਲਈ 1 ਮਈ ਤੋਂ 18 ਸਾਲ ਤੋਂ 44 ਸਾਲ ਦੀ ਉਮਰ ਸਮੂਹ ਨੂੰ ਅਜੇ ਟੀਕਾ ਨਹੀਂ ਲੱਗ ਸਕੇਗਾ।ਪੰਜਾਬ ਸਰਕਾਰ ਕੋਲ ਟੀਕਾ ਦੇ ਸਟਾਕ ਨਾਕਾਫੀ ਹੈ।ਇਹ ਸਿਰਫ ਉਦੋਂ ਸ਼ੁਰੂ ਹੋ ਸਕੇਗਾ ਜਦੋਂ ਸਟਾਕ ਆ ਜਾਵੇਗਾ।ਪੰਜਾਬ ਵਿੱਚ ਪ੍ਰਾਈਵੇਟ ਟੀਕਾਕਰਨ ਕੇਂਦਰਾਂ ਵਿੱਚ ਵੀ ਕੱਲ੍ਹ ਤੋਂ ਟੀਕਾ ਨਹੀਂ ਲੱਗ ਸਕੇਗਾ।
ਚੰਡੀਗੜ੍ਹ ਵਿੱਚ ਵੀ ਵੈਕਸਿਨ ਦੀ ਘਾਟ ਕਾਰਨ 1 ਮਈ ਤੋਂ 18-44 ਸਾਲ ਦੀ ਉਮਰ ਵਾਲਿਆਂ ਨੂੰ ਕੋਰੋਨਾ ਵੈਕਸਿਨ ਨਹੀਂ ਦਿੱਤੀ ਜਾਏਗੀ।ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਇੱਕ ਲੱਖ ਡੋਜ਼ ਦਾ ਸਟਾਕ ਬਚਿਆ ਹੈ ਅਤੇ ਇਹ ਦੂਜੀ ਡੋਜ਼ ਵਜੋਂ 45 ਸਾਲ ਤੋਂ ਉਪਰ ਦੇ ਲੋਕਾਂ ਨੂੰ ਦਿੱਤਾ ਜਾਏਗਾ।ਵੈਕਸਿਨ ਦਾ ਸਟਾਕ ਆਉਣ ਤੇ ਹੀ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਕੋਰੋਨਾ ਟੀਕਾ ਲੱਗੇਗਾ।