ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੀਜੀਪੀ ਸਿਧਾਰਥ ਚਟੋਪਾਧਿਆ ਵੱਲੋਂ ਲਾਈ ਗਈ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਅਰਜ਼ੀ ਵਿੱਚ ਚਟੋਪਾਧਿਆ ਵੱਲੋਂ ਸਹੂਲਤਾਂ ਦੀ ਮੰਗ ਕੀਤੀ ਸੀ ਪਰ ਹਾਈਕੋਰਟ ਨੇ ਉਸ ਵਿੱਚ ਦਿਲਚਸਪੀ ਨਾ ਦਿਖਾਉਂਦੇ ਹੋਏ ਐਸਆਈਟੀ ਨੂੰ ਹੀ ਭੰਗ ਕਰ ਦਿੱਤਾ।


ਹਾਈਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਅਦਾਲਤ ਆਪਣੇ ਹਿਸਾਬ ਨਾਲ ਨਵੀਂ ਟੀਮ ਬਣਾਏਗੀ ਜੋ 1994 ਵਿੱਚ ਗੁਰਨਾਮ ਸਿੰਘ ਬੰਡਾਲਾ ਦੇ ਫਰਜ਼ੀ ਐਨਕਾਊਂਟਰ ਦੀ ਜਾਂਚ ਕਰੇਗੀ। ਹਾਲਾਂਕਿ ਚਟੋਪਾਧਿਆ ਵੱਲੋਂ ਕੇਸ ਦੀ ਤਫ਼ਤੀਸ਼ ਲਈ ਸਹੂਲਤਾਂ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਨੇ ਜਾਂਚ ਕਰਨ ਲਈ ਦਫਤਰ, ਗੱਡੀਆਂ ਤੇ ਮੁਲਾਜ਼ਮ ਮੰਗੇ ਸੀ ਪਰ ਹਾਈਕੋਰਟ ਨੇ ਚਟੋਪਾਧਿਆ ਦੀ ਇੱਕ ਨਾ ਸੁਣੀ ਤੇ ਨਵੀਂ ਟੀਮ ਬਣਾਉਣ ਦਾ ਐਲਾਨ ਕਰ ਦਿੱਤਾ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਆਈਜੀ ਗੁਰਪ੍ਰੀਤ ਦਿਓ ਨੂੰ ਐਸਆਈਟੀ ਵਿੱਚੋਂ ਹਟਾਉਣ ਦੀ ਅਰਜ਼ੀ ਲਾਉਂਦੇ ਹੋਏ ਕਿਹਾ ਕਿ ਏਡੀਜੀਪੀ ਦਿਓ ਪਹਿਲਾਂ ਹੀ ਐਸਟੀਐਫ ਦੀ ਮੁਖੀ ਹੈ। ਇਸ ਲਈ ਫਰਜ਼ੀ ਐਨਕਾਊਂਟਰ ਦੀ ਤਫਤੀਸ਼ ਕਰਨ ਲਈ ਸਮਾਂ ਨਹੀਂ ਕੱਢ ਸਕੇਗੀ। ਅਦਾਲਤ ਨੇ ਸਾਰਿਆਂ ਤੱਥਾਂ ਨੂੰ ਸੁਣਦੇ ਹੋਏ ਨਵੀਂ ਟੀਮ ਬਣਾਉਣ ਦਾ ਐਲਾਨ ਕੀਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਤਫਤੀਸ਼ ਉਹ ਆਪਣੇ ਹਿਸਾਬ ਨਾਲ ਕਰਵਾਏਗੀ।