ਬਠਿੰਡਾ: ਇੱਥੋਂ ਦੀ ਪੁਲਿਸ ਨੇ ਆਪਣੇ ਆਪ ਨੂੰ ਐਸਐਸਪੀ ਦਾ ਬੈਚਮੈਟ ਦੱਸਣ ਵਾਲੇ ਨਕਲੀ ਆਈਪੀਐਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਸਲ ‘ਚ ਇਹ ਨਕਲੀ ਐਸਐਸਪੀ ਹੈ ਜੋ ਆਪਣੇ ਆਪ ਨੂੰ ਐਸਐਸਪੀ ਡਾਕਟਰ ਨਾਨਕ ਸਿੰਘ ਦਾ ਬੈਚਮੇਟ ਦੱਸਦਾ ਸੀ।
ਨਕਲੀ ਆਈਪੀਐਸ ਗੁਰ ਨਿਸ਼ਾਨ ਸਿੰਘ ਅੱਜ ਅਸਲੀ ਪੁਲਿਸ ਦੇ ਹੱਥੇ ਚੜ੍ਹ ਗਿਆ। ਜ਼ਿਲ੍ਹਾ ਮੁਕਤਸਰ ਦੇ ਪਿੰਡ ਕੋਟ ਭਾਈ ਦਾ ਵਸਨੀਕ ਗੁਰ ਨਿਸ਼ਾਨ ਸਿੰਘ ਆਈਪੀਐਸ ਦਾ ਰੋਹਬ ਮਾਰਦਾ ਸੀ। ਮਿਲੀ ਜਾਣਕਾਰੀ ਮੁਤਾਬਕ ਉਸ ਨੇ ਸਾਲ 2015 ‘ਚ ਸਬ ਇੰਸਪੈਕਟਰ ਦਾ ਟੈਸਟ ਵੀ ਦਿੱਤਾ ਸੀ ਜਿਸ ‘ਚ ਉਹ ਫੇਲ੍ਹ ਹੋ ਗਿਆ ਸੀ।
ਆਈਪੀਐਸ ਬਣ ਘੁੰਮਣ ਵਾਲੇ ਗੁਰ ਨਿਸ਼ਾਨ ਸਿੰਘ ਖਿਲਾਫ ਰਾਮਪੁਰ ਸਦਰ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਕੀਤੇ ਇਸ ਨੇ ਨਕਲੀ ਆਈਪੀਐਸ ਬਣ ਲੋਕਾਂ ਨਾਲ ਠੱਗੀ ਤਾਂ ਨਹੀਂ ਮਾਰੀ।