Kabaddi player Death : ਮਾਂ ਖੇਡ ਕਬੱਡੀ (Kabaddi player) ਦੇ ਆਪਣੇ ਸਮੇਂ ਦੇ ਚਰਚਿਤ ਸੁਪਰਸਟਾਰ ਜਾਫੀ ਅਤੇ ਮੌਜੂਦਾ ਸਰਪੰਚ ਦੇ ਭਰਾ ਗੋਰਾ ਸਮਾਲਸਰ ( Gora Smalsar Death) ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਕਬੱਡੀ ਜਗਤ, ਪਿੰਡ ਸਮਾਲਸਰ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Continues below advertisement

ਜਾਣਕਾਰੀ ਅਨੁਸਾਰ ਗੋਰਾ ਸਮਾਲਸਰ ( Gora Smalsar Death) ਪਿਛਲੇ 11 ਦਿਨਾਂ ਤੋਂ ਡੀਐੱਮਸੀ ਲੁਧਿਆਣਾ ਵਿਖੇ ਜੇਰੇ ਇਲਾਜ ਸਨ। ਉਨ੍ਹਾਂ ਨੇ ਆਪਣੇ ਕਬੱਡੀ ਕਰੀਅਰ ਦੌਰਾਨ ਜਾਫੀ ਵਜੋਂ ਆਪਣੀ ਵੱਖਰੀ ਪਛਾਣ ਬਣਾਈ ਅਤੇ ਕਈ ਨਾਮਵਰ ਕਲੱਬਾਂ ਵੱਲੋਂ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਗੋਰਾ ਸਮਾਲਸਰ ( Gora Smalsar ) ਮੁਕਤਸਰ, ਫਰੀਦਕੋਟ ਕਬੱਡੀ ਕਲੱਬ, ਫਰੈਂਡਜ਼ ਕਬੱਡੀ ਕਲੱਬ ਬਾਜਾਖਾਨਾ, ਸ਼ੰਕਰਾਪੁਰੀ ਕਲੱਬ ਅਤੇ ਪੱਤੋ ਹੀਰਾ ਸਿੰਘ ਸਮੇਤ ਕਈ ਟੀਮਾਂ ਵੱਲੋਂ ਖੇਡੇ। ਆਪਣੀ ਮਜ਼ਬੂਤ ਖੇਡ ਕਾਰਨ ਉਹ ਕਈ ਖੇਡ ਮੇਲਿਆਂ ਵਿੱਚ ਬੈਸਟ ਜਾਫੀ ਦੇ ਖਿਤਾਬ ਵੀ ਜਿੱਤ ਚੁੱਕੇ ਸਨ।

Continues below advertisement

ਸਾਲ 2015 ਵਿੱਚ ਘਰੇਲੂ ਮਜਬੂਰੀਆਂ ਕਾਰਨ ਉਹ ਕੁਝ ਸਮੇਂ ਲਈ ਕਬੱਡੀ ਤੋਂ ਦੂਰ ਹੋ ਗਏ ਸਨ ਪਰ ਖੇਡ ਪ੍ਰਤੀ ਉਨ੍ਹਾਂ ਦਾ ਜਜ਼ਬਾ ਕਾਇਮ ਰਿਹਾ ਅਤੇ ਸਾਲ 2018 ਵਿੱਚ ਮੁੜ ਕਬੱਡੀ ਦੇ ਮੈਦਾਨ ਵਿੱਚ ਵਾਪਸੀ ਕੀਤੀ। ਵਾਪਸੀ ਤੋਂ ਬਾਅਦ ਉਹ ਆਪਣੇ ਪਿੰਡ ਸਮਾਲਸਰ ਤੋਂ ਇਲਾਵਾ ਲੰਡਿਆਂ ਅਤੇ ਰੋਡਿਆਂ ਦੀਆਂ ਟੀਮਾਂ ਲਈ ਵੀ ਮੰਗਵਾਂ ਖਿਡਾਰੀ ਰਹੇ।

ਪਰਿਵਾਰਕ ਜਾਣਕਾਰੀ ਮੁਤਾਬਕ ਗੋਰਾ ਸਮਾਲਸਰ ਦੀ ਇੱਕ ਧੀ ਹੈ, ਜਿਸ ਨੂੰ ਪਰਿਵਾਰ ਨੇ ਗੋਦ ਲਿਆ ਹੋਇਆ ਸੀ। ਉਨ੍ਹਾਂ ਦੇ ਭਰਾ ਮੌਜੂਦਾ ਸਰਪੰਚ ਹਨ। ਗੋਰਾ ਸਮਾਲਸਰ ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਦੇ ਨਾਲ-ਨਾਲ ਕਬੱਡੀ ਜਗਤ ਅਤੇ ਪੂਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਖੇਡ ਪ੍ਰੇਮੀ ਉਨ੍ਹਾਂ ਦੀਆਂ ਕਬੱਡੀ ਦੇ ਮੈਦਾਨ ਵਿੱਚ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਣਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।