ਫ਼ਰੀਦਕੋਟ ਰਿਆਸਤ ਦੀ ਸਭ ਤੋਂ ਛੋਟੀ ਰਾਜਕੁਮਾਰੀ ਅਕਾਲ ਚਲਾਣਾ
ਏਬੀਪੀ ਸਾਂਝਾ | 11 Nov 2018 03:40 PM (IST)
ਮਹਾਰਾਜਾ ਹਰਿੰਦਰ ਸਿੰਘ ਬਰਾੜ ਤੇ ਉਨ੍ਹਾਂ ਦੀ ਧੀ ਰਾਜਕੁਮਾਰੀ ਦੀਪਇੰਦਰ ਕੌਰ
ਫ਼ਰੀਦਕੋਟ: ਪੰਜਾਬ ਦੀ ਮਸ਼ਹੂਰ ਰਿਆਸਤ ਫ਼ਰੀਦਕੋਟ ਦੇ ਰਾਜ ਘਰਾਣੇ ਦੀ ਸਭ ਤੋਂ ਛੋਟੀ ਰਾਜਕੁਮਾਰੀ ਦੀ ਐਤਵਾਰ ਨੂੰ ਮੌਤ ਹੋ ਗਈ। ਮਹਾਰਾਜਾ ਹਰਿੰਦਰ ਸਿੰਘ ਦੀ ਛੋਟੀ ਧੀ ਰਾਜਕੁਮਾਰੀ ਦੀਪਇੰਦਰ ਕੌਰ ਦੀ ਮੌਤ ਹੋ ਗਈ ਹੈ। ਰਾਜਕੁਮਾਰੀ ਨੇ ਲੰਮੀ ਬਿਮਾਰੀ ਤੋਂ ਬਾਅਦ ਐਤਵਾਰ ਸਵੇਰ ਫ਼ਰੀਦਕੋਟ ਦੇ ਰਾਜ ਮਹਿਲ ਵਿੱਚ ਆਖ਼ਰੀ ਸਾਹ ਲਏ। ਉਨ੍ਹਾਂ ਦੀ ਉਮਰ ਕਰੀਬ 82 ਵਰ੍ਹੇ ਸੀ। ਭਲਕੇ ਯਾਨੀ ਸੋਮਵਾਰ ਨੂੰ ਫ਼ਰੀਦਕੋਟ ਵਿੱਚ ਦੁਪਹਿਰ 12 ਵਜੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਦੀਪਇੰਦਰ ਕੌਰ ਫ਼ਰੀਦਕੋਟ ਰਿਆਸਤ ਆਖ਼ਰੀ ਵੰਸ਼ਜ ਵਜੋਂ ਰਾਜ ਘਰਾਣੇ ਦੀ ਕਈ ਹਜ਼ਾਰ ਕਰੋੜੀ ਜਾਇਦਾਦ ਦੀ ਦੇਖਰੇਖ ਲਈ ਬਣੇ ਮਹਾਰਾਜਾ ਖੇਵਾ ਜੀ ਟਰੱਸਟ ਦੇ ਚੇਅਰਪਰਸਨ ਵੀ ਸਨ। ਫ਼ਰੀਦਕੋਟ ਰਿਆਸਤ ਦੀ ਜ਼ਮੀਨ ਜਾਇਦਾਦ ਸਬੰਧੀ ਵਿਵਾਦ ਪਿਛਲੇ ਸਮੇਂ ਕਾਫੀ ਉੱਠਿਆ ਸੀ, ਜੋ ਅਦਾਲਤ ਤਕ ਪਹੁੰਚ ਗਿਆ ਸੀ। ਰਾਜਕੁਮਾਰੀ ਦੀ ਮੌਤ ਤੋਂ ਬਾਅਦ ਵਿਵਾਦ ਮੁੜ ਤੋਂ ਪੈਦਾ ਹੋਣ ਦੇ ਆਸਾਰ ਹਨ।