Faridkot News: ਭਾਰਤ ਅਤੇ ਪਾਕਿਸਤਾਨ ਨੇ ਸ਼ਨੀਵਾਰ ਨੂੰ ਦੋਹਾਂ ਦੇਸ਼ਾਂ ਵਿਚ ਤਣਾਅ ਘਟਾਉਣ ਲਈ ਸਹਿਮਤੀ ਬਣਾਈ। ਹਾਲਾਂਕਿ ਕੁਝ ਘੰਟਿਆਂ ਦੇ ਅੰਦਰ ਪਾਕਿਸਤਾਨ ਨੇ ਸੀਜ਼ਫਾਇਰ ਦਾ ਉਲੰਘਣ ਕਰ ਲਿਆ ਅਤੇ ਜੰਮੂ ਅਤੇ ਸ਼੍ਰੀਨਗਰ ਸਮੇਤ ਕਈ ਸਥਾਨਾਂ 'ਚ ਧਮਾਕੇ ਦੀਆਂ ਖਬਰਾਂ ਸਾਹਮਣੇ ਆਈਆਂ। ਜਿਸਦੇ ਚੱਲਦੇ ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ ਅਤੇ ਹੋਰ ਸਰਹਦੀ ਖੇਤਰਾਂ ਵਿੱਚ ਕਈ ਇਲਾਕਿਆਂ ਵਿੱਚ ਬਲੈਕਆਊਟਸ ਵੀ ਲਗਾਇਆ ਗਿਆ। ਇਸ ਵਿਚਾਲੇ ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। 

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਆਈ.ਏ.ਐਸ. ਨੇ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ ਸ਼ਨੀਵਾਰ, ਐਤਵਾਰ ਅਤੇ ਹੋਰ ਗਜ਼ਟਿਡ ਛੁੱਟੀਆਂ ਵਾਲੇ ਦਿਨ ਖੁੱਲ੍ਹੇ ਰਹਿਣਗੇ। ਇਹ ਹੁਕਮ 31 ਮਈ ਤੱਕ ਲਾਗੂ ਰਹਿਣਗੇ।

ਇਸਦੇ ਨਾਲ ਹੀ ਫਿਰੋਜ਼ਪੁਰ ਤੋਂ ਇੱਕ ਹੋਰ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੇ ਕਈ ਏਟੀਐਮ ਵਿੱਚ ਨਕਦੀ ਖਤਮ ਹੋ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇੱਕ ਵਿਅਕਤੀ ਨੇ ਦੱਸਿਆ ਕਿ ਉਸਨੂੰ ਤੁਰੰਤ 10 ਹਜ਼ਾਰ ਰੁਪਏ ਦੀ ਜ਼ਰੂਰਤ ਸੀ ਪਰ ਜਦੋਂ ਉਹ ਨਕਦੀ ਕਢਵਾਉਣ ਲਈ ਫਿਰੋਜ਼ਪੁਰ ਛਾਉਣੀ ਦੇ ਏਟੀਐਮ ਪਹੁੰਚਿਆ ਤਾਂ ਉੱਥੇ ਕੋਈ ਨਕਦੀ ਨਹੀਂ ਸੀ, ਸਾਰੇ ਏਟੀਐਮ ਖਾਲੀ ਸਨ। ਜਿਸਦੇ ਚੱਲਦੇ ਉੱਥੇ ਦੇ ਲੋਕ ਨਕਦੀ ਦੀ ਸਮੱਸਿਆ ਨਾਲ ਵੀ ਜੂਝ ਰਹੇ ਹਨ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

Read More: IPL 2025 Suspended: ਭਾਰਤ-ਪਾਕਿ ਤਣਾਅ ਵਿਚਾਲੇ IPL 2025 ਹੋਇਆ ਰੱਦ, ਆਈਪੀਐਲ ਪ੍ਰੇਮੀਆਂ ਨੂੰ ਲੱਗਿਆ ਝਟਕਾ; ਜਾਣੋ ਕਿਹੜੀਆਂ ਟੀਮਾਂ ਦੇ ਮੈਚ ਬਾਕੀ... Read More: India-Pakistan Tensions: ਪਾਕਿਸਤਾਨ ਦੀ ਨਵੀਂ ਸਾਜ਼ਿਸ਼, ਹੁਣ ਕੀਤਾ ਡਿਜੀਟਲ ਹਮਲਾ: ਇੱਕ ਕਲਿੱਕ ਨਾਲ ਸਭ ਕੁਝ ਹੋਏਗਾ ਤਬਾਹ; ਇੰਝ ਕਰੋ ਬਚਾਅ...

Read More: Punjab News: ਭਾਰਤ-ਪਾਕਿ ਤਣਾਅ ਵਿਚਾਲੇ ਪੰਜਾਬ ਦੇ ਇਸ ATM 'ਚ ਨਕਦੀ ਹੋਈ ਖਤਮ! ਲੋਕਾਂ 'ਚ ਫਿਰ ਵਧੀ ਚਿੰਤਾ; ਪੜ੍ਹੋ ਖਬਰ...