ਫ਼ਰੀਦਕੋਟ: ਇੱਥੇ ਅਵਾਰਾ ਕੁੱਤਿਆਂ ਨੇ ਅੱਠ ਮਹੀਨਿਆਂ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ ਤੇ ਇੱਕ ਹੋਰ ਦੋ ਸਾਲਾਂ ਦੀ ਬੱਚੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵੇਂ ਬੱਚੀਆਂ ਨੂੰ ਇੱਕ ਮਜ਼ਦੂਰ ਦੀਆਂ ਧੀਆਂ ਸਨ ਜੋ ਖੇਤਾਂ ਵਿੱਚ ਕੰਮ ਕਰ ਰਿਹਾ ਸੀ।

ਜ਼ਖ਼ਮੀ ਬੱਚੀ ਨੂੰ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਅਵਾਰਾ ਕੁੱਤੇ ਨੇ ਇੱਕ ਹੋਰ ਵਿਅਕਤੀ ਨੂੰ ਵੀ ਜ਼ਖ਼ਮੀ ਕੀਤਾ ਹੈ।