ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਦੇ ਤਹਿਤ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਅਗਵਾਈ ਹੇਠ ਅਪਰਾਧਿਕ ਅਨਸਰਾ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਫਰੀਦਕੋਟ ਪੁਲਿਸ ਵੱਲੋ 01 ਕਰੋੜ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਿਤ 03 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ। ਗ੍ਰਿਫਤਾਰ ਦੋਸ਼ੀਆ ਵਿੱਚ ਰਾਮਜੋਤ ਸਿੰਘ ਉਰਫ ਜੋਤ (ਵਾਸੀ ਮੋਗਾ) ਵੀ ਸ਼ਾਮਿਲ ਹੈ, ਜਿਸਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ ਪਾਰਟੀ ਉੱਪਰ ਫਾਇਰਿੰਗ ਕੀਤੀ, ਜਿਸਨੂੰ ਕਿ ਮੁੱਠਭੇੜ ਤੋਂ ਬਾਅਦ ਜਖਮੀ ਹਾਲਤ ਵਿੱਚ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਸਾਂਝੀ ਕੀਤੀ ਗਈ।
ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਕੋਟਕਪੂਰਾ ਵਿੱਚ ਜੁਲਾਈ ਮਹੀਨੇ ਦੌਰਾਨ ਬੰਬੀਹਾ ਗੈਗ ਦੇ ਗੁਰਗਿਆਂ ਵੱਲੋਂ ਫਿਰੋਤੀ ਮੰਗਣ ਦੀ ਘਟਨਾ ਦਰਜ ਕੀਤੀ ਗਈ ਸੀ, ਜਿਸ ਵਿੱਚ ਇਹਨਾ ਨੇ ਫਿਰੋਤੀ ਦੀ ਰਕਮ ਨਾ ਮਿਲਣ ਤੇ ਬਾਅਦ ਵਿੱਚ 01 ਸਤੰਬਰ ਦੀ ਰਾਤ ਨੂੰ ਉਸ ਵਿਅਕਤੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ। ਜਿਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 95 ਮਿਤੀ 29.04.2025 ਅਧੀਨ ਧਾਰਾ 308(2), 352(2) ਬੀ.ਐਨ.ਐਸ ਤਹਿਤ ਦਰਜ ਰਜਿਸਟਰ ਕੀਤਾ ਗਿਆ ਸੀ।
Continues below advertisement
ਜਿਸ ਦੌਰਾਨ ਇਸ ਮਾਮਲੇ ਵਿੱਚ ਐਸ.ਪੀ(ਇੰਨਵੈਸਟੀਗੇਸ਼ਨ) ਸ਼੍ਰੀ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਸ਼੍ਰੀ ਅਰੁਣ ਮੁੰਡਨ ਅਤੇ ਡੀ.ਐਸ.ਪੀ ਕੋਟਕਪੂਰਾ ਸ਼੍ਰੀ ਜਤਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਥਾਣਾ ਸਿਟੀ ਕੋਟਕਪੂਰਾ ਦੀਆਂ ਪੁਲਿਸ ਟੀਮਾਂ ਵੱਲੋ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇਟੈਲੀਜੈਸ ਦੇ ਅਧਾਰ ਤੇ ਕਾਰਵਾਈ ਕਰਦਿਆ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਿਲ ਦੋਨਾਂ ਦੋਸ਼ੀਆਂ ਸੰਦੀਪ ਸਿੰਘ ਉਰਫ ਲਵਲੀ ਅਤੇ ਰਾਮਜੋਤ ਸਿੰਘ ਉਰਫ ਜੋਤ ਨੂੰ ਮਿਤੀ 07.09.2025 ਨੂੰ ਲੱਕੜ ਦਾਣਾ ਮੰਡੀ ਕੋਟਕਪੂਰਾ ਪਾਸੋ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਦੋਨੋ ਦੋਸ਼ੀ ਮੋਗਾ ਜਿਲਾ ਨਾਲ ਸਬੰਧਿਤ ਸਨ।
ਜਿਸ ਉਪਰੰਤ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀਆਂ ਵੱਲੋ ਇਸ ਵਾਰਦਾਤ ਨੂੰ ਦਵਿੰਦਰ ਬੰਬੀਹਾ ਗੈਗ ਨਾਲ ਸਬੰਧਿਤ ਗੈਗਸਟਰ ਸਿਮਾ ਬਹਿਬਲ ਅਤੇ ਜੱਸ ਬਹਿਬਲ ਦੇ ਇਸ਼ਾਰੇ ਤੇ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਵਾਰਦਾਤ ਲਈ ਹਥਿਆਰ ਮੋਗਾ ਜਿਲ੍ਹਾ ਨਾਲ ਹੀ ਸਬੰਧਿਤ ਮਲਕੀਤ ਸਿੰਘ ਵੱਲੋਂ ਮੁਹੱਇਆ ਕਰਵਾਏ ਗਏ ਹਨ, ਜਿਸਨੂੰ ਕਿ ਮਿਤੀ 08.09.2025 ਨੂੰ ਕੇਂਦਰੀ ਜੇਲ ਫਰੀਦਕੋਟ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।
Continues below advertisement
ਰਿਕਵਰੀ ਦੌਰਾਨ ਪੁਲਿਸ ਪਾਰਟੀ 'ਤੇ ਕੀਤਾ ਹਮਲਾ
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਜਦ ਕਥਿਤ ਮੁਲਜ਼ਮਾਂ ਕੋਲੋ ਰਿਮਾਡ ਦੌਰਾਨ ਪੁੱਛਗਿੱਛ ਕੀਤੀ ਤਾਂ ਉਹਨਾ ਦੱਸਿਆ ਕਿ ਫਾਇਰਿੰਗ ਦੌਰਾਨ ਵਰਤਿਆ 32 ਬੋਰ ਪਿਸਟਲ ਉਨ੍ਹਾਂ ਵੱਲੋਂ ਪਿੰਡ ਢਿਲਵਾ ਤੋਂ ਸਿਵਿਆ ਰੋਡ ਨਹਿਰਾ ਪਾਸ ਛੁਪਾ ਕੇ ਰੱਖਿਆ ਗਿਆ ਹੈ, ਜਿਸ ਤੋ ਬਾਅਦ ਅੱਜ ਜਦੋਂ ਪੁਲਿਸ ਟੀਮ ਰਿਕਵਰੀ ਲਈ ਦੋਸ਼ੀ ਰਾਮਜੋਤ ਸਿੰਘ ਉਰਫ ਜੋਤ ਨੂੰ ਨਾਲ ਲੈ ਕੇ ਆਈ ਤਾਂ ਰਿਕਵਰੀ ਦੌਰਾਨ ਕਥਿਤ ਮੁਲਜਮ ਰਾਮਜੋਤ ਸਿੰਘ ਉਰਫ ਜੋਤ ਨੇ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਲੁਕਾਏ ਹੋਏ ਪਿਸਟਲ ਨਾਲ ਪੁਲਿਸ ਪਾਰਟੀ 'ਤੇ ਫਾਇਰ ਕੀਤਾ, ਜਿਸ ਪਰ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇੰਰਿੰਗ ਕੀਤੀ ਤਾਂ ਦੋਸ਼ੀ ਜਖਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਪੁਲਿਸ ਟੀਮਾਂ ਨੇ ਮੌਕੇ ਪਰ .32 ਬੋਰ ਪਿਸਤੋਲ ਅਤੇ ਜਿੰਦਾ ਰੌਦ ਵੀ ਬਰਾਮਦ ਕੀਤੇ ਹਨ।
ਮੁਲਜ਼ਮ ਦਾ ਕ੍ਰਿਮੀਨਲ ਰਿਕਾਰਡ
ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਮਜੋਤ ਸਿੰਘ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਇਸਦੇ ਖਿਲਾਫ ਇਸ ਤੋ ਪਹਿਲਾ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾ ਤਹਿਤ 03 ਮੁਕੱਦਮੇ ਦਰਜ ਹਨ, ਜੋ ਕਿ ਇਸ ਵਾਰਦਾਤ ਤੋ ਕਰੀਬ 01 ਮਹੀਨਾ ਪਹਿਲਾ 30 ਜੁਲਾਈ ਨੂੰ ਹੀ ਫਰੀਦਕੋਟ ਜੇਲ੍ਹ ਵਿੱਚੋ ਬਾਹਰ ਆਇਆ ਸੀ। ਇਸ ਤੋ ਇਲਾਵਾ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀ ਮਲਕੀਤ ਸਿੰਘ ਦੇ ਖਿਲਾਫ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 05 ਮੁਕੱਦਮੇ ਦਰਜ ਰਜਿਸਟਰ ਹਨ ਅਤੇ ਤੀਸਰੇ ਦੋਸ਼ੀ ਸੰਦੀਪ ਸਿੰਘ ਦੇ ਖਿਲਾਫ ਵੀ 01 ਮੁਕੱਦਮਾ ਦਰਜ ਹੈ। ਇਸਦੇ ਨਾਲ ਹੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਚ ਜਾਰੀ ਹੈ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀਆ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।