ਭਿਵਾਨੀ: ਭਿਵਾਨੀ ਦੇ ਪਿੰਡ ਮੂੰਡਾਲ ਦੇ ਨੇੜੇ ਦਿੱਲੀ-ਹਿਸਾਰ ਹਾਈਵੇਅ ਤੇ ਹੋਏ ਹਾਦਸੇ ਵਿੱਚ ਕਿਸਾਨ ਦੀ ਮੌਤ ਹੋ ਗਈ। ਦਰਅਸਲ, ਇੱਕ ਟਰੈਕਟਰ ਨਾਲ ਦੋ ਟਰਾਲੀਆਂ ਜੋੜ ਕੇ ਕਿਸਾਨ ਅੱਗੇ ਵੱਧ ਰਹੇ ਸੀ। ਇਸ ਦੌਰਾਨ ਇੱਕ ਟਰਾਲੇ ਨੇ ਪਿੱਛੋਂ ਟੱਕਰ ਮਾਰੀ ਜਿਸ ਨਾਲ ਕਿਸਾਨ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਕਿਸਾਨਾਂ ਨੇ ਪੁਲਿਸ ਨੂੰ ਲਾਸ਼ ਕਬਜ਼ੇ 'ਚ ਨਹੀਂ ਲੈਣ ਦਿੱਤੀ।

ਮ੍ਰਿਤਕ ਕਿਸਾਨ ਦੀ ਪਛਾਣ ਧੰਨਾ ਸਿੰਘ ਪਿੰਡ ਚੇਹਲਾਵਾਲੀ, ਜ਼ਿਲ੍ਹਾ ਮਾਨਸਾ ਪੰਜਾਬ ਵਜੋਂ ਹੋਈ ਹੈ। ਕਿਸਾਨ ਟਰੱਕ ਡਰਾਇਵਰ ਖਿਲਾਫ ਮੁਕੱਦਮਾ ਦਰਜ ਕਰਨ ਤੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਕਿਸਾਨ ਮੁਆਵਜ਼ੇ ਦੀ ਮੰਗ ਤੇ ਅੜੇ ਹੋਏ ਹਨ। ਉਨ੍ਹਾਂ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਪੁਲਿਸ ਦੇ ਹਵਾਲੇ ਵੀ ਨਹੀਂ ਹੋਣ ਦਿੱਤਾ।