ਕੇਂਦਰ ਸਰਕਾਰ ਵੱਲੋਂ ਕਨੂੰਨਾਂ ਵਿਚ ਦੀ ਸੋਧ ਲਈ ਭੇਜੇ ਪ੍ਰਸਤਾਵ ਨੂੰ ਰੱਦ ਕਰਨ ਦੇ ਛੇ ਦਿਨ ਬਾਅਦ ਅੱਜ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਉਹ ਕੇਂਦਰ ਸਰਕਾਰ ਦੇ ਪ੍ਰਸਤਾਵ ਦਾ ਲਿਖਤੀ ਜਵਾਬ ਦੇਣਗੇ। ਹਾਲਾਂਕਿ ਜਥੇਬੰਦੀਆਂ ਨੇ ਆਖਿਆ ਹੈ ਕਿ ਉਹ ਕੇਂਦਰ ਸਰਕਾਰ ਦੇ ਪ੍ਰਸਤਾਵ ਦਾ ਸਿਰਫ ਛੋਟਾ ਜਵਾਬ ਹੀ ਦੇਣਗੇ।


ਕਿਸਾਨ ਲੀਡਰ ਸਤਨਾਮ ਸਿੰਘ ਤੇ ਜਗਰੂਪ ਸਿੰਘ ਨੇ ਕਿਹਾ ਕਿ ਉਹ ਸਰਕਾਰ ਨੂੰ ਪਹਿਲਾਂ ਹੀ ਡਿਟੇਲ ਵਿਚ ਇਨ੍ਹਾਂ ਕਾਨੂੰਨਾਂ ਦੇ ਨੁਕਸ ਦੱਸ ਚੁੱਕੇ ਹਨ। ਇਸ ਕਰਕੇ ਡਿਟੇਲ ਜਵਾਬ ਦਾ ਤੁਕ ਨੀ ਬਣਦਾ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਇਸ ਅੰਦੋਲਨ ਵਿਚ ਸ਼ਾਹੀਦ ਹੋਏ ਕਿਸਾਨਾਂ ਨੂੰ 20 ਦਸੰਬਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਕਿਸਾਨ ਲੀਡਰਾਂ ਨੇ ਕਿਹਾ ਦਿੱਲੀ ਨੂੰ ਜਾਂਦੀਆਂ ਬਾਕੀ ਸੜਕਾਂ ਵੀ ਬੰਦ ਕੀਤੀਆਂ ਜਾਣਗੀਆਂ।


ਫ਼ਿਲਮੀ ਅੰਦਾਜ਼ 'ਚ ਮਾਪੇ ਕੁੜੀ ਨੂੰ ਲੈਕੇ ਹੋਏ ਫਰਾਰ, ਘਰਵਾਲਾ ਰਹਿ ਗਿਆ ਹੱਕਾ-ਬੱਕਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ