Farmer Protest: ਕਿਸਾਨ ਅੰਦੋਲਨ ਦੇ  ਵਾਟਰ ਕੈਨਨ ਬੁਆਏ ਦੇ ਨਾਂਅ ਨਾਲ ਮਸ਼ਹੂਰ ਨਵਦੀਪ ਜਲਵੇੜਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਨੌਜਵਾਨ ਕਿਸਾਨ ਆਗੂ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਉਸ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਹ ਕਈ ਮਹੀਨਿਆਂ ਤੋਂ ਜੇਲ੍ਹ ਵਿੱਚ ਹੈ ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।


ਕਿਸਾਨਾਂ ਨੇ ਨਵਦੀਪ ਜਲਬੇੜਾ ਦੀ ਰਿਹਾਈ ਲਈ 17 ਜੁਲਾਈ ਨੂੰ ਅੰਬਾਲਾ ਦੇ ਐਸਪੀ ਦਫ਼ਤਰ ਨੂੰ ਘੇਰਨ ਦਾ ਐਲਾਨ ਕੀਤਾ ਸੀ। ਇਸ ਦੌਰਾਨ ਹਾਈਕੋਰਟ ਨੇ ਨਵਦੀਪ ਜਲਵੇੜਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਨਵਦੀਪ ਨੂੰ ਵਿਦੇਸ਼ ਤੋਂ ਫੰਡਿੰਗ ਮਿਲੀ ਸੀ। ਕਿਸਾਨਾਂ ਨੇ ਕੱਲ੍ਹ ਅੰਬਾਲਾ ਦੀ ਨਵੀਂ ਅਨਾਜ ਮੰਡੀ ਵਿੱਚ ਜ਼ਮਾਨਤ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਅਤੇ ਐਸਪੀ ਦਫ਼ਤਰ ਨੂੰ ਘੇਰਨ ਦੀ ਚੇਤਾਵਨੀ ਦਿੱਤੀ ਸੀ। ਦੱਸ ਦਈਏ ਕਿ ਸ਼ੰਭੂ ਸਰਹੱਦ 'ਤੇ ਪ੍ਰਦਰਸ਼ਨ ਦੌਰਾਨ ਨਵਦੀਪ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।


ਕੌਣ ਹੈ ਨਵਦੀਪ ਸਿੰਘ ਜਲਵੇੜਾ ?


ਨਵਦੀਪ ਸਿੰਘ ਅਬਾਲਾ ਦੇ ਨੇੜਲੇ ਪਿੰਡ ਜਲਵੇੜਾ ਦਾ ਵਸਨੀਕ ਹੈ ਤੇ ਨਵੰਬਰ 2020 ਵਿੱਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੌਰਾਨ ਦੌਰਾਨ ਇੱਕ ਪੁਲਿਸ ਵਾਟਰ ਕੈਨਨ ਉੱਤੇ ਚੜ੍ਹਨ ਲਈ “ਵਾਟਰ-ਕੈਨਨ ਮੈਨ” ਵਜੋਂ ਮਸ਼ਹੂਰ ਹੋਇਆ ਸੀ।