ਫਾਜ਼ਿਲਕਾ: ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੀਆਂ ਮੌਤਾਂ ਦਾ ਲਗਾਤਾਰ ਸਿਲਸਿਲਾ ਜਾਰੀ ਹੈ ਬੀਤੇ ਦਿਨੀਂ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਦੇ ਇੱ ਵਕੀਲ ਵੱਲੋਂ ਜ਼ਹਿਰੀਲੀ ਚੀਜ਼ ਖਾਕੇ ਟਿਕਰੀ ਬਾਰਡਰ 'ਤੇ ਸੁਸਾਈਡ ਦੀ ਖ਼ਬਰ ਆਈ ਸੀ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਹੀ ਪਿੰਡ ਮਾਹਮੂ ਜੋਈਆਂ ਦੇ ਰਹਿਣ ਵਾਲੇ 65 ਸਾਲਾ ਕਸ਼ਮੀਰ ਲਾਲ ਦੀ ਮੌਤ ਹੋ ਗਈ। ਦੱਸ ਦਈਏ ਕਿ ਕਸ਼ਮੀਰ ਲਾਲ ਬੀਤੀ 28 ਤਾਰੀਖ ਨੂੰ ਦਿੱਲੀ ਗਿਆ ਸੀ 31 ਦਸੰਬਰ ਨੂੰ ਉਸ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਸ ਨੂੰ ਬਹਾਦੁਰਗੜ੍ਹ ਦੇ ਸਰਕਾਰੀ ਹਸਪਤਾਲ ' ਇਲਾਜ ਲਈ ਭਰਤੀ ਕਰਵਾਇਆ ਗਿਆ

ਇਸ ਦੌਰਾਨ ਡਾਕਟਰਾਂ ਨੇ ਉਸ ਵੱਲੋਂ ਛਾਤੀ ਵਿੱਚ ਦਰਦ ਦਾ ਚੈੱਕਅੱਪ ਕਰ ਦਵਾਈ ਦਿੱਤੀ ਗਈ ਉਸ ਤੋਂ ਅਗਲੇ ਹੀ ਦਿਨ ਯਾਨੀ ਸ਼ੁੱਕਰਵਾਰ ਨੂੰ ਕਸ਼ਮੀਰ ਲਾਲ ਵਾਪਸ ਜਲਾਲਾਬਾਦ ਆਪਣੇ ਘਰ ਪਰਤ ਆਇਆ। ਇਸ ਤੋਂ ਬਾਅਦ ਬੀਤੇ ਦਿਨੀਂ ਉਹ ਸਾਰਾ ਦਿਨ ਮਾਹਮੂ ਜੋਈਆ ਟੋਲ ਪਲਾਜ਼ੇ 'ਤੇ ਧਰਨੇ ਵਿਚ ਸ਼ਾਮਲ ਰਿਹਾ। ਪਰ ਦੇਰ ਸ਼ਾਮ ਅੱਠ ਵਜੇ ਦੇ ਕਰੀਬ ਧਰਨੇ ਤੋਂ ਵਾਪਸ ਘਰ ਵੱਲ ਜਾਂਦੇ ਹੋਏ ਅਚਾਨ ਇੱਕ ਵਾਰ ਫੇਰ ਉਸ ਦੀ ਤਬੀਅਤ ਖ਼ਰਾਬ ਹੋ ਗਈ ਜਿਸ 'ਤੇ ਉਸ ਨੂੰ ਨਿੱਜੀ ਹਸਪਤਾਲ ਉਪਚਾਰ ਦੇ ਲਈ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਮੌਤ ਦਾ ਕਾਰਨ ਹਾਰਟ ਅਟੈਕ ਹੈ।

Farmers Protest: ਕਿਸਾਨਾਂ ਵਲੋਂ ਕੇਂਦਰ ਨੂੰ ਦੋ ਟੂਕ, ਮੰਗਾਂ ਨਾ ਮਨਣ 'ਤੇ 23 ਜਨਵਰੀ ਨੂੰ ਸੂਬਿਆਂ ਦੇ ਰਾਜਪਾਲ ਹਾਊਸ ਵੱਲ ਕਰਨਗੇ ਮਾਰਚ

ਫਿਲਹਾਲ ਕਿਸਾਨ ਦੀ ਦੇਹ ਉਸ ਦੇ ਘਰ ਪਿੰਡ ਮਾਹਮੂ ਜੋਈਆ ਤੋਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਇਸ ਮੌਕੇ ਪਰਿਵਾਰ ਦੇ ਮੈਂਬਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਹਿਦ ਕਿਸਾਨ ਕਸ਼ਮੀਰ ਲਾਲ ਦੀ ਮੌਤ ਨੂੰ ਕਿਸਾਨ ਅੰਦੋਲਨ ਵਿੱਚ ਹੋਈ ਸ਼ਹਾਦਤ ਦੱਸਿਆ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਮ੍ਰਿਤਕ ਕਸ਼ਮੀਰ ਲਾਲ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦਿੱਤਾ ਜਾਵੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904