Farmer Protest Live: ਸ਼ੰਭੂ ਖਨੌਰੀ ਨਹੀਂ ਹੁਣ ਦਿੱਲੀ ਦੀਆਂ ਬਰੂਹਾਂ ‘ਤੇ ਲੱਗੇਗਾ ਮੋਰਚਾ, ਇੱਕ ਹੋਰ ਕਿਸਾਨ ਸ਼ਹੀਦ, ਕਿਸਾਨਾਂ ਦੇ ਹੱਕ ‘ਚ ਡਟਿਆ ਅਮਰੀਕਾ
ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਪੰਜਾਬ ਦੇ ਕਿਸਾਨਾਂ ਨੇ ਹੁਣ ਦਿੱਲੀ ਜਾਣ ਦਾ ਮੰਨ ਬਣਾ ਲਿਆ ਹੈ। ਬੀਤੀ ਰਾਤ ਵੀ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਸਾਨੂੰ ਕੇਂਦਰ ਸਰਕਾਰ ਦੀਆਂ ਤਜਵੀਜ਼ਾਂ ਸਵਿਕਾਰ ਨਹੀਂ ਹੈ।
ਕਿਸਾਨਾਂ ਦੇ 21 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ 'ਤੇ ਸੁਰੱਖਿਆ ਸਖ਼ਤ ਕੀਤੀ ਜਾ ਰਹੀ ਹੈ। ਇੱਥੇ ਬੈਰੀਕੇਡਾਂ ਉਪਰ ਕੰਡਿਆਲੀਆਂ ਤਾਰਾਂ ਲਗਾਈਆਂ ਜਾ ਰਹੀਆਂ ਹਨ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਦਾਇਰ ਜਨਹਿੱਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਾਈਕੋਰਟ ਨੇ ਕਿਹਾ ਕਿ ਬਿਨੈਕਾਰ ਕਿਸਾਨਾਂ ਦਾ ਨੁਮਾਇੰਦਾ ਨਹੀਂ ਹੈ, ਜਿਸ ਕਾਰਨ ਅਰਜ਼ੀ ਰੱਦ ਕੀਤੀ ਗਈ ਹੈ। ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ ਗੱਲਬਾਤ ਦੀ ਰਿਪੋਰਟ ਅਗਲੇ ਹਫ਼ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।
ਸ਼ੰਭੂ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨ ਬੁੱਧਵਾਰ ਨੂੰ ਦਿੱਲੀ ਲਈ ਰਵਾਨਾ ਹੋਣਗੇ। ਕਿਸਾਨਾਂ ਨੇ ਇਹ ਫੈਸਲਾ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਲਿਆ ਹੈ। ਕੇਂਦਰ ਨੇ 5 ਫਸਲਾਂ ਕਪਾਹ, ਮੱਕੀ, ਦਾਲ, ਅਰਹਰ ਅਤੇ ਉੜਦ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਪ੍ਰਸਤਾਵ ਰੱਖਿਆ ਸੀ।
ਕਿਸਾਨਾਂ ਦੀਆਂ ਤਿੰਨ ਵੱਡੀਆਂ ਮੰਗਾਂ ਹਨ ਕਿ ਐਮਐਸਪੀ ਗਾਰੰਟੀ, ਸਵਾਮੀਨਾਥਨ ਦੀ ਰਿਪੋਰਟ, ਸੀ2+50 ਫਾਰਮੂਲਾ ਲਾਗੂ ਕੀਤਾ ਜਾਵੇ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ। ਸਾਰੀਆਂ ਸਿਆਸੀ ਪਾਰਟੀਆਂ ਆਪਣਾ ਸਟੈਂਡ ਸਪੱਸ਼ਟ ਕਰਨ ਤੇ ਕੇਂਦਰ ਨੂੰ ਨਵਾਂ ਆਰਡੀਨੈਂਸ ਲਿਆਉਣਾ ਚਾਹੀਦਾ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਇਸ ਦੇ ਹੱਕ ਵਿੱਚ ਵੋਟਾਂ ਪਾ ਕੇ ਕਾਨੂੰਨ ਬਣਾਉਣ
ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਪੰਜਾਬ ਦੇ ਕਿਸਾਨਾਂ ਨੇ ਹੁਣ ਦਿੱਲੀ ਜਾਣ ਦਾ ਮੰਨ ਬਣਾ ਲਿਆ ਹੈ। ਬੀਤੀ ਰਾਤ ਵੀ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਸਾਨੂੰ ਕੇਂਦਰ ਸਰਕਾਰ ਦੀਆਂ ਤਜਵੀਜ਼ਾਂ ਸਵਿਕਾਰ ਨਹੀਂ ਹੈ। ਤਾਂ ਹੁਣ ਮੁੜ ਸ਼ੰਭੂ ਸਰਹੱਦ 'ਤੇ ਡਟੀਆਂ ਕਿਸਾਨ ਜਥੇਬੰਦੀਆਂ ਨੇ ਪ੍ਰੈੱਸ ਕਾਨਫੰਰਸ ਕੀਤੀ ਹੈ।
ਪਿਛੋਕੜ
Farmer Protest: ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਅੱਜ ਸੱਤਵੇਂ ਦਿਨ ਮਾਹੌਲ ਭਾਵੇਂ ਅਮਨ ਸ਼ਾਂਤੀ ਵਾਲਾ ਬਣਿਆ ਰਿਹਾ ਪਰ ਕਿਸਾਨਾਂ ’ਚ ਦਿੱਲੀ ਕੂਚ ਕਰਨ ਲਈ ਜੋਸ਼ ਤੇ ਉਤਸ਼ਾਹ ਲਗਾਤਾਰ ਬਰਕਰਾਰ ਹੈ। ਕਿਸਾਨ ਖਨੌਰੀ ਬਾਰਡਰ ’ਤੇ ਪੂਰੇ ਬੁਲੰਦ ਹੌਸਲੇ ’ਚ ਹਨ ਅਤੇ ਖਾਸ ਕਰਕੇ ਨੌਜਵਾਨ ਕਿਸਾਨ ਪੰਜਾਬ-ਹਰਿਆਣਾ ਬਾਰਡਰ ’ਤੇ ਹਰਿਆਣਾ ਪੁਲੀਸ ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਉਪਰ ਤਿੱਖੀ ਨਜ਼ਰ ਰੱਖ ਰਹੇ ਹਨ। ਬੀਤੀ ਰਾਤ ਖਨੌਰੀ ਬਾਰਡਰ ’ਤੇ ਕਿਸਾਨ ਮਨਜੀਤ ਸਿੰਘ ਵਾਸੀ ਕਾਂਗਥਲਾ ਦੀ ਸ਼ਹਾਦਤ ਨੇ ਕਿਸਾਨੀ ਸੰਘਰਸ਼ ’ਚ ਜੋਸ਼ ਭਰ ਦਿੱਤਾ ਹੈ।
ਕਿਸਾਨ ਜਥੇਬੰਦੀਆਂ ਨੇ ਬਣਾਇਆ ਦਿੱਲੀ ਜਾਣ ਦਾ ਮਨ
ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਪੰਜਾਬ ਦੇ ਕਿਸਾਨਾਂ ਨੇ ਹੁਣ ਦਿੱਲੀ ਜਾਣ ਦਾ ਮੰਨ ਬਣਾ ਲਿਆ ਹੈ। ਬੀਤੀ ਰਾਤ ਵੀ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਸਾਨੂੰ ਕੇਂਦਰ ਸਰਕਾਰ ਦੀਆਂ ਤਜਵੀਜ਼ਾਂ ਸਵਿਕਾਰ ਨਹੀਂ ਹੈ। ਤਾਂ ਹੁਣ ਮੁੜ ਸ਼ੰਭੂ ਸਰਹੱਦ 'ਤੇ ਡਟੀਆਂ ਕਿਸਾਨ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ।ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਨੂੰ ਨਿਕਲਾਗੇ। ਕੇਂਦਰ ਸਰਕਾਰ ਸਾਡੀਆਂ ਮੰਗਾ ਪ੍ਰਤੀ ਗੰਭੀਰ ਨਹੀਂ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਦਿੱਲੀ ਨੂੰ ਹਰ ਹਾਲਤ ਵਿੱਚ ਜਾਣਾ ਹੈ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਨੂੰ 4 ਫਸਲਾਂ 'ਤੇ ਨਹੀਂ 23 ਫਸਲਾਂ 'ਤੇ MSP ਚਾਹੀਦੀ ਹੈ ਅਤੇ MSP ਖਰੀਦ ਗਰੰਟੀ ਕਾਨੂੰਨ ਵੀ ਕੇਂਦਰ ਸਰਕਾਰ ਲੈ ਕੇ ਆਵੇ। ਪੰਧੇਰ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚਾਹੇ ਤਾਂ ਉਹ ਇੱਕ ਦਿਨ ਲਈ ਵਿਸ਼ੇਸ਼ ਸੈਸ਼ਨ ਬੁਲਾ ਕੇ ਲੋਕ ਸਭਾ ਤੇ ਰਾਜ ਸਭਾ ਵਿੱਚ MSP ਖਰੀਦ ਗਰੰਟੀ ਬਿੱਲ ਪਾਸ ਕਰਵਾ ਸਕਦੀ ਹੈ। ਪਰ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ।
ਅਮਰੀਕਾ ਤੋਂ ਵੀ ਮਿਲਿਆ ਕਿਸਾਨ ਅੰਦੋਲਨ ਨੂੰ ਸਹਿਯੋਗ
ਕਿਸਾਨ ਅੰਦੋਲਨ ਨੂੰ ਹੁਣ ਵਿਦੇਸ਼ਾਂ ਤੋਂ ਹਮਾਇਤ ਮਿਲਣ ਲੱਗੀ ਹੈ। ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਇਕੱਠ ਸੱਦ ਕੇ ਪੰਜਾਬ ਵਿੱਚ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਇਸ ਸਬੰਧ ਵਿੱਚ ਇੱਕ ਕਨਵੈਨਸ਼ਨ ਨਿਊਜਰਸੀ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਵਿਖੇ ਹੋਈ।
ਸਮਾਗਮ ਵਿੱਚ ਅਮਰੀਕਾ ਦੇ ਸਿੱਖ ਨੁਮਾਇੰਦਿਆਂ ਅਤੇ ਕਿਸਾਨ ਸਮਰਥਕਾਂ ਨੇ ਸਾਂਝੇ ਤੌਰ ’ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਹੋਣ ਦਾ ਭਰੋਸਾ ਦਿੱਤਾ। ਇਸ ਮੌਕੇ ਕੁਝ ਮਤੇ ਵੀ ਪਾਸ ਕੀਤੇ ਗਏ। ਸਮਾਗਮ ਨੂੰ ਏਜੀਪੀਸੀ ਦੇ ਡਾਕਟਰ ਪ੍ਰਿਤਪਾਲ ਸਿੰਘ, ਸਿਖ ਕੌਆਰਡੀਨੇਸ਼ਨ ਕਮੇਟੀ ਦੇ ਹਿੰਮਤ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ, ਰਾਜਭਿੰਦਰ ਸਿੰਘ ਬਦੇਸ਼ਾਂ, ਦਵਿੰਦਰ ਸਿੰਘ ਦਿਓ, ਨਰਿੰਦਰ ਸਿੰਘ, ਰਜਿੰਦਰ ਸਿੰਘ ,ਬਲਵਿੰਦਰ ਸਿੰਘ ਚੱਠਾ, ਧਰਮ ਸਿੰਘ ,ਬਲਜਿੰਦਰ ਸਿੰਘ ,ਪ੍ਰਿਤਪਾਲ ਸਿੰਘ ਖਾਲਸਾ ,ਜਸਬੀਰ ਸਿੰਘ , ਡਾ ਬਖਸ਼ੀਸ਼ ਸਿੰਘ ਤੇ ਹੋਰ ਪਤਵੰਤਿਆਂ ਵੱਲੋਂ ਸੰਬੋਧਨ ਕੀਤਾ ਗਿਆ।
- - - - - - - - - Advertisement - - - - - - - - -