ਅੰਮ੍ਰਿਤਸਰ: ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 12 ਸਤੰਬਰ ਨੂੰ ਮੰਤਰੀਆਂ ਦੇ ਘਰਾਂ ਦੇ ਘਿਰਾਓ ਦੀਆਂ ਮੰਗਾਂ ਸੰਬੰਧੀ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਧਰਨਾ ਸਥਲਾਂ ਦਾ ਜਾਇਜ਼ਾ ਲਿਆ ਗਿਆ।


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਵਫ਼ਦ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਹੀ ਵਿਚ, 12 ਸਤੰਬਰ ਨੂੰ ਜਥੇਬੰਦੀ ਵੱਲੋਂ ਆਪ ਸਰਕਾਰ ਦੇ ਮੰਤਰੀਆਂ ਦੇ ਘਰਾਂ ਦੇ ਪੰਜਾਬ ਪੱਧਰੀ ਐਲਾਨ ਦੇ ਚਲਦੇ, ਅੰਮ੍ਰਿਤਸਰ 'ਚ ਮੰਤਰੀ ਹਰਭਜਨ ਸਿੰਘ ਅਤੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਘਰਾਂ ਦੇ ਇੱਕ ਦਿਨਾਂ ਘਿਰਾਓ ਦੇ ਐਲਾਨ ਤਹਿਤ ਮੰਗਾਂ ਸਬੰਧੀ ਮੰਗ ਪੱਤਰ ਡੀ.ਸੀ ਅੰਮ੍ਰਿਤਸਰ ਹਰਪ੍ਰੀਤ ਸੂਦਨ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਫ਼ਤਰ ਡੀ.ਸੀ.ਪੀ ਭੰਡਾਲ ਨੂੰ ਸੌਂਪੇ ਗਏ।


ਇਸ ਸਮੇਂ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਚੁੱਕੀਆਂ ਮੰਗਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਮਸਲੇ ਹੱਲ ਕਰਨੇ ਚਾਹੀਦੇ ਹਨ।ਜਥੇਬੰਦੀ ਵੱਲੋ 12 ਸਤੰਬਰ ਨੂੰ ਸੰਸਾਰ ਬੈਂਕ ਵੱਲੋਂ ਨਹਿਰੀ ਪਾਣੀ ਤੇ ਲਾਏ ਜਾ ਰਹੇ ਪ੍ਰੋਜੈਕਟ ਰੱਦ ਕਰਵਾਉਣ, ਨਹਿਰੀ ਪਾਣੀ ਖੇਤੀ ਸੈਕਟਰ ਨੂੰ ਦਿੱਤਾ ਜਾਵੇ, ਕਾਰਪੋਰੇਟਾ ਵੱਲੋਂ ਪਾਣੀ ਦੀ ਦੁਰਵਰਤੋ ਕਰਕੇ ਉਸ ਨੂੰ ਦੂਸ਼ਤ ਕਰਕੇ ਧਰਤੀ ਹੇਠ ਪਾਉਣ ਅਤੇ ਦਰਿਆਵਾਂ ਵਿੱਚ ਸੁੱਟਣਾ ਤੋਂ ਰੋਕਣਾ ਉਹਨਾਂ ਤੇ ਮਸਾਲੀ ਕਾਰਵਾਈ ਕਰਵਾਉਣ, ਬਰਸਾਤੀ ਪਾਣੀ ਨੂੰ ਧਰਤੀ ਹੇਠ ਰੀਚਾਰਜ਼ ਕਰਨ ਲਈ ਪੋਲਸੀ ਬਣਾਉਣ, ਲੰਪੀ ਸਕਿਨ ਨਾਲ ਕਿਸਾਨਾਂ ਮਜਦੂਰਾਂ ਦੇ ਮਾਰੇ ਗਏ ਪਸ਼ੂ ਧਨ ਦਾ ਮੁਆਵਜ਼ਾ,ਐਮ ਐਸ ਪੀ ਗਰੰਟੀ ਕਨੂੰਨ ਬਣਾਉਣ,ਡਾ ਸਵਾਮੀਨਾਥਨ ਰਿਪੋਰਟ ਅਨੁਸਾਰ ਲਾਂਗਤ ਖਰਚੇ ਤੇ 50% ਮੁਨਾਫ਼ਾ ਜੋੜ ਕੇ ਦਿੱਤਾ ਜਾਵੇ, ਮਜਦੂਰਾਂ ਨੂੰ ਮਨਰੇਗਾ ਵਰਗੀਆਂ ਸਕੀਮਾਂ ਤਹਿਤ 365 ਦਿਨ ਰੁਜ਼ਗਾਰ ਦੇਣ, ਮਜਦੂਰਾਂ ਤੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਕੁਦਰਤੀ ਮਾਰ ਨਾਲ ਨੁਕਸਾਨੀਆਂ ਫਸਲਾਂ ਦੇ ਮੁਆਵਜੇ ਦੇਣ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰ ਘੇਰੇ ਜਾਣਗੇ।


ਮੰਗ ਪੱਤਰ ਦੇਣ ਉਪਰੰਤ ਦੋਨਾਂ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੀ ਜਗ੍ਹਾ ਦਾ ਜ਼ਿਲ੍ਹਾ ਟੀਮ ਨੇ ਨਰੀਖਣ ਕੀਤਾ ਗਿਆ ਅਤੇ ਵਲੰਟੀਅਰ ਡਿਊਟੀਆਂ ਦਾ ਪ੍ਰੋਗਰਾਮ ਬਣਾਇਆ ਗਿਆ ਤਾਂ ਜੋ ਧਰਨੇ ਵਾਲੇ ਦਿਨ ਆਮ ਸਹਿਰੀਆਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |ਇਸ ਮੌਕੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ, ਮੀਤ ਸਕੱਤਰ ਬਾਜ਼ ਸਿੰਘ ਸਾਰੰਗੜਾ, ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ, ਮੀਤ ਪ੍ਰਧਾਨ ਬਲਦੇਵ ਸਿੰਘ ਬੱਗਾ, ਜ਼ਿਲ੍ਹਾ ਆਗੂ ਕੁਲਜੀਤ ਸਿੰਘ ਘਣੂਪੁਰ, ਜਿਲ੍ਹਾ ਸੁਖਦੇਵ ਸਿੰਘ ਚਾਟੀਵਿੰਡ, ਦਿਲਪ੍ਰੀਤ ਸਿੰਘ ਚੱਬਾ,ਰਣਜੀਤ ਸਿੰਘ ਚਾਟੀਵਿੰਡ, ਕੁਲਬੀਰ ਸਿੰਘ ਲੋਪੋਕੇ, ਅੰਗਰੇਜ਼ ਸਿੰਘ ਸਹਿੰਸਰਾ, ਸੁਖਜਿੰਦਰ ਸਿੰਘ ਹਰੜ, ਅਵਤਾਰ ਸਿੰਘ ਬਾਵਾ, ਗੁਰਭੇਜ ਸਿੰਘ ਭੀਲੋਵਾਲ,ਸ਼ਮਸ਼ੇਰ ਸਿੰਘ ਛੇਹਾਟਾ, ਕੁਲਵੰਤ ਸਿੰਘ ਰਾਜਤਾਲ, ਗੁਰਤੇਜ ਜਠੌਲ, ਪ੍ਰਤਾਪ ਸਿੰਘ ਹਮਜ਼ਾ, ਗੁਰਦੀਪ ਸਿੰਘ ਹਮਜ਼ਾ, ਸਵਿੰਦਰ ਸਿੰਘ ਬੋਹਲੀਆਂ, ਤਰਸੇਮ ਸਿੰਘ ਭਗਵਾਂ ਤੇ ਹੋਰ ਆਗੂ ਹਾਜ਼ਿਰ ਸਨ |