ਜਦੋਂ ਏਬੀਪੀ ਸਾਂਝਾ ਦੀ ਟੀਮ ਨੇ ਅਬੋਹਰ ਦੇ ਪਿੰਡ ਪੰਜਾਵਾ ਮਾਡਲ ਦਾ ਦੌਰਾ ਕੀਤਾ ਤਾਂ ਉੱਥੋਂ ਦੇ ਕਿਸਾਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਅਬੋਹਰ ਦੇ ਕਿੰਨੂ ਦੀ ਮੰਗ ਦੇਸ਼ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵੀ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ 33 ਹਜ਼ਾਰ ਹੈਕਟੇਅਰ ਰਕਬੇ ਵਿਚ ਕਿੰਨੂ ਦੀ ਕਾਸ਼ਤ ਹੁੰਦੀ ਹੈ। ਇਸ ਵਾਰ ਕਿੰਨੂ ਦਾ ਝਾੜ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਹੋਈਆ। ਪਰ ਕੀਮਤ ਪਿਛਲੇ ਸਾਲ ਦੇ ਲਗਪਗ ਅੱਧੀ ਹੈ।
ਸਾਡੇ ਨਾਲ ਗੱਲ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਕਿਨੂੰਆਂ ਦੀ ਕੀਮਤ ਜਿੱਥੇ 18-20 ਰੁਪਏ ਸੀ ਪਰ ਇਸ ਵਾਰ ਸੁਪਰ ਕੁਆਲਿਟੀ ਦੇ ਕਿੰਨੂ ਦੇ ਭਾਅ ਮਹਿਜ਼ 4 ਤੋਂ 5 ਰੁਪਏ ਮਿਲ ਰਹੇ ਹਨ। ਜਿਸ ਕਰਕੇ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਇਸ ਵਾਰ ਕਿਸਾਨਾਂ ਦੀ ਕਿੰਨੂ ਦੀ ਫਸਲ ਇਸੇ ਤਰ੍ਹਾਂ ਖੜ੍ਹੀ ਨਾ ਰਹੀ ਜਾਵੇ।
ਇਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਕਿੰਨੂ ਦਾ ਭਾਅ ਚੰਗਾ ਮਿਲ ਸਕੇ ਅਤੇ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਕੁਝ ਰਾਹਤ ਮਿਲੇ।
Weather in Punjab-Haryana: ਪੰਜਾਬ-ਹਰਿਆਣਾ 'ਤੇ ਠੰਢ ਦਾ ਕਹਿਰ, ਜਾਣੋ ਸੂਬੇ ਦੇ ਕਿਹੜੇ ਜ਼ਿਲ੍ਹੇ ਰਹੇ ਸਭ ਤੋਂ ਠੰਢੇ
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਵਾਰ ਵਪਾਰੀ ਖਰੀਦਦਾਰੀ ਕਰਨ ਵੇਲੇ ਉਲਝਣ ਵਿਚ ਹੈ, ਕਿਉਂਕਿ ਦਿੱਲੀ ਜਾਮ ਹੋਣ ਕਿਨੂੰ ਦੀ ਮੰਗ ਨਹੀਂ ਹੈ, ਜਿਸ ਨਾਲ ਰੇਟ ਨਹੀਂ ਲੱਗ ਰਿਹਾ। ਦਿੱਲੀ ਜਾਮ ਹੋਣ ਕਾਰਨ ਮੰਡੀਆਂ ਵੀ ਬੰਦ ਹੈ, ਜਿਸ ਕਾਰਨ ਕਿਸਾਨਾਂ ਅਤੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਕਿਰਤ ਅਤੇ ਕਿਰਾਇਆ ਵੀ 50 ਪ੍ਰਤੀਸ਼ਤ ਵਧ ਗਿਆ ਹੈ, ਜਿਸ ਕਾਰਨ ਵਪਾਰੀ 10 ਟਨ 'ਤੇ 10 ਤੋਂ 20 ਹਜ਼ਾਰ ਦਾ ਨੁਕਸਾਨ ਹੋ ਰਿਹਾ ਹੈ। ਜੇ ਦਿੱਲੀ ਖੁੱਲ੍ਹਦੀ ਹੈ, ਤਾਂ ਮੰਡੀਆਂ ਵੀ ਖੁੱਲ੍ਹਣਗੀਆਂ, ਜਿਸ ਨਾਲ ਦੂਜੇ ਸੂਬਿਆਂ ਵਿਚ ਕਿਨੂੰਆਂ ਦੀ ਮੰਗ ਵਧੇਗੀ, ਤਾੇ ਇਨ੍ਹਾਂ ਦੀਆਂ ਕੀਮਤਾਂ ਵੀ ਵਧਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904