ਸੰਗਰੂਰ: 32 ਕਿਸਾਨ ਜਥੇਬੰਦੀਆਂ ਵੱਲੋਂ ਲੌਕਾਡਊਨ ਦੇ ਵਿਰੋਧ ਦੀ ਕਾਲ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਦੁਕਾਨਾਂ ਖੁਲਵਾਉਣ ਲਈ ਕਿਹਾ ਜਾ ਰਿਹਾ ਹੈ।ਕਿਸਾਨ ਨੇ ਲੌਕਾਡਊਨ ਦੇ ਵਿਰੋਧ ਵਿੱਚ ਰੋਸ ਮਾਰਚ ਕੱਢੇ।ਪੁਲਿਸ ਦੁਕਾਨਦਾਰਾਂ ਨੂੰ ਲੌਕਡਾਊਨ ਦਾ ਪਾਲਣ ਕਰਵਾਉਣ ਵਿੱਚ ਸਫ਼ਲ ਰਹੀ।ਜਦਕਿ ਸਬਜੀ ਮੰਡੀ ਦੇ ਵਪਾਰੀ ਅਤੇ ਕਿਸਾਨ ਸਰਕਾਰ ਤੋਂ ਨਾਰਾਜ਼ ਹਨ।ਇਸ ਦੌਰਾਨ ਖਰਾਬ ਹੋ ਰਹੇ ਫਲ ਸਬਜੀਆਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।


ਸੰਯੁਕਤ ਕਿਸਾਨ ਮੋਰਚੇ ਨੇ ਭਾਵੇਂ ਸ਼ੁਕਰਵਾਰ ਨੂੰ ਥਾਂ-ਥਾਂ ਵਪਾਰੀ ਵਰਗ ਤੋਂ ਮੀਟਿੰਗ ਕਰ ਸ਼ਨੀਵਾਰ ਦੇ ਲੌਕਡਾਊਨ ਵਿੱਚ ਦੁਕਾਨਾਂ ਖੋਲ੍ਹਣ ਤੇ ਉਨ੍ਹਾਂ ਦੀ ਸਹਿਮਤੀ ਲਈ ਸੀ ਪਰ ਰਾਤੋਂ-ਰਾਤ ਮਾਮਲਾ ਬਦਲ ਗਿਆ ਕੱਲ ਕਿਸਾਨਾਂ ਦੇ ਸਮਰਥੱਨ ਵਿੱਚ ਦੁਕਾਨਾਂ ਖੋਲ੍ਹਣ ਨੂੰ ਤਿਆਰ ਵਪਾਰੀ ਵਰਗ ਸਰਕਾਰ  ਵੱਲੋਂ ਜਾਰੀ ਗਾਈਡਲਾਇਨਜ਼ ਨੂੰ ਹੁਣ ਆਪਣੇ ਲਈ ਬੇਹਤਰ ਮੰਨ ਰਹੇ ਹਨ।


ਦੂਜੇ ਪਾਸੇ ਸਬਜ਼ੀ ਮੰਡੀ ਵਿੱਚ ਹਲਾਤ ਬੇਹੱਦ ਨਾਜ਼ੁਕ ਹਨ।ਸਬਜ਼ੀ ਮੰਡੀ ਦੇ ਵਪਾਰੀ ਅਤੇ ਕਿਸਾਨ ਸਰਕਾਰ ਤੋਂ ਨਰਾਜ਼ ਸਬਜੀਆਂ ਦੀਆਂ ਡਿੱਗਦੀਆਂ ਕੀਮਤਾਂ ਅਤੇ ਖਰਾਬ ਹੋ ਰਹੇ ਫਲ ਸਬਜੀਆਂ ਚਿੰਤਾ ਜਾ ਵਿਸ਼ਾ ਬਣੇ ਹੋਏ ਹਨ।ਪੁਲਿਸ ਨੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਲੌਕਡਾਊਨ ਲਈ ਮਨ੍ਹਾ ਲਿਆ ਹੈ।ਪਰ ਕਿਸੇ ਵੀ ਰੋਸ਼ ਮਾਰਚ ਦੀ ਕਿਸਾਨਾਂ ਨੂੰ ਕੋਈ ਇਜਾਜ਼ਤ ਨਹੀਂ ਹੈ।ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਦੇ ਆਦੇਸ਼ ਦੀ ਉਡੀਕ ਹੈ।ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ।