Punjab news: ਪਿਛਲੇ ਦਿਨੀਂ ਕਿਸਾਨ ਮਨਜੀਤ ਸਿੰਘ ਦੀ ਖਨੌਰੀ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਖਨੌਰੀ ਬਾਰਡਰ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਕਿਸਾਨਾਂ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। 


ਇਹ ਵੀ ਪੜ੍ਹੋ: Barnala News: ਭਾਂਡੇ ਖੜਕਾ ਕੇ ਮੋਦੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼, ਸਿਰਫ਼ 2500 ਰੁਪਏ ਤਨਖ਼ਾਹ ਨਾਲ ਗੁਜ਼ਾਰਾ ਕਿਵੇਂ ਚੱਲੇਗਾ ?


ਦੱਸ ਦਈਏ ਕਿਸਾਨ ਮਨਜੀਤ ਸਿੰਘ ਪਟਿਆਲਾ ਦੇ ਕੰਗਨਵਾਲ ਪਿੰਡ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ 14 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। 


ਉੱਥੇ ਹੀ ਕਿਸਾਨ ਮਨਜੀਤ ਸਿੰਘ 12 ਫਰਵਰੀ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ, ਜਿਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋਈ, ਹਾਰਟ ਅਟੈਕ ਆਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ। 


ਇਹ ਵੀ ਪੜ੍ਹੋ: Punjab news: ਕੇਂਦਰ ਨੇ ਕਿਸਾਨਾਂ ਨਾਲ ਮਾੜਾ ਵਤੀਰਾ ਕਰਨਾ ਬੰਦ ਨਾ ਕੀਤਾ, ਤਾਂ ਸੰਘਰਸ਼ ਕਰਾਂਗੇ ਤਿੱਖਾ, BKU ਨੇ ਦਿੱਤੀ ਚੇਤਾਵਨੀ