Farmers Protest: ਹਰਿਆਣਾ ਅਤੇ ਪੰਜਾਬ ਦੇ ਖਨੌਰੀ ਬਾਰਡਰ ਤੋਂ ਹਿਰਾਸਤ 'ਚ ਲਏ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੂੰ ਆਖਰਕਾਰ ਡੀਐਮਸੀ ਹਸਪਤਾਲ (DMC Hospital) ਤੋਂ ਛੁੱਟੀ ਮਿਲ ਗਈ ਹੈ। ਇਸ ਸਬੰਧੀ ਫੈਸਲਾ ਕਿਸਾਨ ਆਗੂਆਂ ਨਾਲ ਪੁਲਿਸ ਅਤੇ ਪ੍ਰਸ਼ਾਸਨ ਦੀ ਹੋਈ ਗੱਲਬਾਤ ਦੌਰਾਨ ਲਿਆ ਗਿਆ ਅਤੇ ਦੇਰ ਸ਼ਾਮ ਉਨ੍ਹਾਂ ਨੂੰ ਡੀਐਮਸੀ ’ਚੋਂ ਛੁੱਟੀ ਕਰਨ ਦੀ ਰਸਮੀ ਕਾਰਵਾਈ ਮੁਕੰਮਲ ਕਰ ਲਈ ਗਈ। ਡੱਲੇਵਾਲ ਨੇ ਡਿਸਚਾਰਜ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਿਹਤ ਖਰਾਬ ਨਹੀਂ ਹੈ।


ਹੋਰ ਪੜ੍ਹੋ : Moga Accident: ਧਰਮਕੋਟ 'ਚ ਬੇਕਾਬੂ ਰੋਡਵੇਜ਼ ਦੀ ਬੱਸ ਟਕਰਾਈ ਪਿਕਅੱਪ ਟਰੱਕ ਨਾਲ, ਕਈ ਫੁੱਟ ਥੱਲੇ ਡਿੱਗੀ, ਵੱਡੀ ਗਿਣਤੀ 'ਚ ਯਾਤਰੀ ਹੋਏ ਜ਼ਖਮੀ



ਡੱਲੇਵਾਲ ਵੱਲੋਂ ਪ੍ਰਸ਼ਾਸ਼ਨ ਉੱਤੇ ਚੁੱਕੇ ਸਵਾਲ 


ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਖਰਾਬ ਸਿਹਤ ਕਾਰਨ ਲਿਆਂਦਾ ਗਿਆ ਸੀ ਤਾਂ ਉਸ ਦੇ ਅਤੇ ਉਸ ਦੇ ਸਾਥੀਆਂ ਦੇ ਮੋਬਾਈਲ ਫੋਨ ਕਿਉਂ ਜ਼ਬਤ ਕੀਤੇ ਗਏ? ਹਸਪਤਾਲ ਵਿੱਚ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਕੀਤਾ ਗਿਆ। ਨਾ ਹੀ ਹਸਪਤਾਲ ਵਿੱਚ ਕੋਈ ਟੈਸਟ ਕਰਵਾਏ ਗਏ। ਉਨ੍ਹਾਂ ਨੇ ਹਸਪਤਾਲ ਵਿਚ ਵੀ ਕੁੱਝ ਨਾ ਖਾ ਕੇ ਮਰਨ ਵਰਤ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਉਹ ਫਿਰ ਇੱਥੋਂ ਸਿੱਧੇ ਖਨੌਰੀ ਪੁੱਜਣਗੇ ਅਤੇ ਖਨੌਰੀ ਵਿੱਚ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ।



ਅਸੀਂ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਾਂ- ਡੱਲੇਵਾਲ 


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ਼ਾਰੇ 'ਤੇ ਅਜਿਹਾ ਕੀਤਾ ਹੈ। ਅਸੀਂ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਾਂ। ਅਗਲੀ ਰਣਨੀਤੀ ਬਾਰੇ ਉਨ੍ਹਾਂ ਕਿਹਾ ਕਿ ਉਹ ਖਨੌਰੀ ਪਹੁੰਚ ਕੇ ਆਪਣੇ ਸਾਥੀਆਂ ਨੂੰ ਮਿਲਣਗੇ ਅਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਬਣਾਵਾਂਗੇ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।