Farmers Protest LIVE Updates: ਕਿਸਾਨ ਅੰਦੋਲਨ ਦਾ ਅੱਜ 76ਵਾਂ ਦਿਨ, ਕੁਰਕਸ਼ੇਤਰ ਦੀ ਮਹਾਂਪੰਚਾਇਤ 'ਚ ਪਹੁੰਚੇ ਟਿਕੈਤ

ਕਿਸਾਨ ਅੰਦੋਲਨ ਦਾ ਅੱਜ 76ਵਾਂ ਦਿਨ ਹੈ ਪਰ ਕਿਸਾਨਾਂ ਤੇ ਸਰਕਾਰ ਵਿਚਾਲੇ ਪੇਚ ਅਜੇ ਵੀ ਜਾਰੀ ਹੈ। ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ  ਵੀ ਰੁਕਿਆ ਹੋਇਆ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ 2021 ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਆਪਣੀ ਅਗਲੀ ਰਣਨੀਤੀ ਉਲੀਕਣਗੇ।

ਏਬੀਪੀ ਸਾਂਝਾ Last Updated: 09 Feb 2021 10:01 AM

ਪਿਛੋਕੜ

ਕਿਸਾਨ ਅੰਦੋਲਨ ਦਾ ਅੱਜ 76ਵਾਂ ਦਿਨ ਹੈ ਪਰ ਕਿਸਾਨਾਂ ਤੇ ਸਰਕਾਰ ਵਿਚਾਲੇ ਪੇਚ ਅਜੇ ਵੀ ਜਾਰੀ ਹੈ। ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ...More

ਲੱਖਾ ਸਿਧਾਣਾ ਨੇ ਕਿਸਾਨ ਲੀਡਰਾਂ ਨੂੰ ਕਹੀ ਵੱਡੀ ਗੱਲ, ਦੀਪ ਸਿੱਧੂ ਦੀ ਗ੍ਰਿਫਤਾਰੀ ਮਗਰੋਂ ਅੱਜ ਹੋਇਆ ਫੇਸਬੁੱਕ ਲਾਈਵ

ਲੱਖਾ ਸਿਧਾਣਾ ਨੇ ਅੱਜ ਫੇਰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵੀਡੀਓ ਦੇ ਰਾਹੀਂ ਲੱਖਾ ਸਿਧਾਣਾ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਸਭ ਨੂੰ ਇਕੱਠਾ ਹੋਣਾ ਚਾਹੀਦਾ ਹੈ। ਉਸ ਨੇ ਇਹ ਵੀ ਅਪੀਲ ਕੀਤੀ ਕਿ ਪੰਜਾਬ ਵਿੱਚ ਵੀ ਹਰਿਆਣਾ ਤੇ ਰਾਜਸਥਾਨ ਦੀਆਂ ਮਹਾਪੰਚਾਇਤਾਂ ਵਾਂਗ ਵੱਡੇ ਇਕੱਠ ਕੀਤੇ ਜਾਣ ਜਿਸ ਨਾਲ ਲੋਕਾਂ ਵਿੱਚ ਦੁਬਾਰਾ ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਉਸ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ ਪਰ ਅੱਜ ਇਹ ਅੰਦੋਲਨ ਕਿਸੇ ਹੋਰ ਹੱਥਾਂ ਵਿੱਚ ਜਾਂਦਾ ਦਿਖ ਰਿਹਾ ਹੈ।