Farmers Protest LIVE Updates: ਕਿਸਾਨ ਅੰਦੋਲਨ ਦਾ ਅੱਜ 78ਵਾਂ ਦਿਨ, ਜਗਰਾਓਂ 'ਚ ਮਹਾਪੰਚਾਇਤ, ਹਜ਼ਾਰਾਂ ਲੋਕ ਪਹੁੰਚੇ

ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 78ਵਾਂ ਦਿਨ ਹੈ। ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਜਾ ਰਹੇ ਹਨ। 12 ਫਰਵਰੀ ਤੋਂ ਕਿਸਾਨ ਰਾਜਸਥਾਨ 'ਚ ਸਾਰੇ ਟੋਲ ਪਲਾਜ਼ਾ ਕਿਸਾਨ ਮੁਫ਼ਤ ਕਰਾਉਣਗੇ। 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਬਰਸੀ ਤੇ ਜਵਾਨਾਂ 'ਤੇ ਕਿਸਾਨਾਂ ਲਈ ਕੈਂਡਲ ਮਾਰਚ ਤੇ ਮਿਸ਼ਾਲ ਮਾਰਚ ਕੱਢਣ ਲਈ ਕਿਹਾ ਗਿਆ।

ਏਬੀਪੀ ਸਾਂਝਾ Last Updated: 11 Feb 2021 09:58 AM

ਪਿਛੋਕੜ

ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਸਿੰਘੂ ਬਾਰਡਰ ਤੇ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨ ਕੀਤਾ ਗਿਆ ਕਿ...More

ਸਰਕਾਰ ਦੀ ਕੋਰੀ ਨਾਂਹ, ਕਿਸੇ ਵੀ ਅੰਦੋਲਨਕਾਰੀ ਕਿਸਾਨ ਨੂੰ NIA ਨੇ ਨਹੀਂ ਕੀਤਾ ਤਲਬ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਤਿੰਨ ਖੇਤੀ ਕਾਨੂੰਨਾਂ ਸਬੰਧੀ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਨੇ ਤਲਬ ਨਹੀਂ ਕੀਤਾ। ਦੱਸ ਦਈਏ ਕਿ ਇਸ ਸਮੇਂ ਹਜ਼ਾਰਾਂ ਕਿਸਾਨ ਲਗਪਗ 77 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਹੱਦਾਂ ‘ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹਨ। ਦਿਗਵਿਜੇ ਸਮੇਤ ਕੁਝ ਕਾਂਗਰਸੀ ਨੇਤਾਵਾਂ ਨੇ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਰਾਹੀਂ ਕੇਂਦਰ ਸਰਕਾਰ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ NIA ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਕਿਸਾਨਾਂ ਨੂੰ ਤਲਬ ਕੀਤਾ ਹੈ। ਇਸ 'ਤੇ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਲਈ ਐਨਆਈ ਵੱਲੋਂ ਕਿਸਾਨਾਂ ਨੂੰ ਭੇਜੇ ਸੰਮਨ ਬਾਰੇ ਸਦਨ ਵਿੱਚ ਸਪਸ਼ਟੀਕਰਨ ਦਿੱਤਾ।