ਰੌਬਟ ਦੀ ਰਿਪੋਰਟ


ਚੰਡੀਗੜ੍ਹ: ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਵਜੋਂ ਪੰਜਾਬ ਦੇ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਿਸਾਨਾਂ ਨੇ ਪੂਰੀ ਤਿਆਰੀ ਵੀ ਕਰ ਲਈ ਹੈ। ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਤੇ ਦਿੱਲੀ ਪਹੁੰਚਣਗੇ ਤੇ ਦਿੱਲੀ ਦਾ ਘਿਰਾਓ ਕਰਨਗੇ।

ਇਸ ਦੌਰਾਨ ਦਿੱਲੀ ਜਾਣ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਕਿਸਾਨ ਦੇ ਦਿੱਲੀ ਜਾਣ ਵਾਲੇ ਜੱਥਿਆ ਲਈ ਕੁਝ ਜ਼ਰੂਰੀ ਸਾਮਾਨ ਦੀ ਸੂਚੀ ਤਿਆਰ ਕੀਤੀ ਹੈ। 26 ਨਵੰਬਰ ਨੂੰ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਜੱਥਿਆਂ ਲਈ ਲੋੜੀਂਦਾ ਸਾਮਾਨ ਇਹ ਹੈ।

(1) ਵਾਟਰ ਪਰੂਫ ਛੱਤ ਪਾ ਕੇ, ਟਰਾਲੀ ਬਣਾਈ ਹੋਵੇ।

(2) 12 ਵੋਲਟ ਦੀ LED ਲਾਈਟ ਟਰਾਲੀ ਵਿੱਚ ਲਾਈ ਹੋਵੇ।
(3) ਪਾਣੀ ਵਾਲਾ ਕੈਂਪਰ ਟਰਾਲੀ ਵਿੱਚ ਰੱਖਿਆ ਹੋਵੇ।

(4) ਆਪੋ ਆਪਣੇ ਬਰਤਨ।

(5) 4/5 ਪਹਿਨਣ ਵਾਲੇ ਗਰਮ ਕੱਪੜੇ।

(6) ਕੋਲਗੇਟ, ਬਰਸ਼, ਸਾਬਣ, ਤੇਲ , ਤੌਲੀਆ, ਕਛਿਹਰਾ।

(7) ਰਜਾਈ, ਤਲਾਈ, ਕੰਬਲ।

(8) ਆਟਾ, ਦਾਲ, ਖੰਡ, ਪੱਤੀ,  ਮਿਰਚ, ਮਸਾਲੇ ਲੂਣ, ਰਿਫਾਈਡ, ਪਿਆਜ਼, ਅਚਾਰ ਦੇ ਡੱਬੇ।

(9) ਪਤੀਲੇ ਵੱਡੇ, ਕੜਛੀ, ਕਰਦਾਂ, ਪ੍ਰਾਂਤ, ਬਾਲਟੀਆਂ, ਡੌਰੀਆਂ, ਡੋਹਲਣੀ, ਚਾਅ ਪੌਣੀ, ਕੌਲੀ, ਗਲਾਸ।

(10) ਆਮ ਜ਼ਰੂਰਤ ਦੀਆਂ ਦਵਾਈਆਂ।

(11) ਕੁਝ ਮੋਟਰਸਾਈਕਲ ਮੁਸੀਬਤ ਵੇਲੇ ਕਿਤੇ ਜਾਣ ਨੂੰ ਟਰਾਲੀ ਵਿੱਚ ਰੱਖ ਕੇ ਖੜਿਆ ਜਾਵੇ।

(12) ਇੱਕ ਫੋਲਡਿੰਗ ਮੰਜਾ।

(13) ਝੰਡਾ, ਬੈਜ ਹਰੇਕ ਕੋਲ ਹੋਣਾ ਜ਼ਰੂਰੀ, ਟਰਾਲੀ ਟਰੈਕਟਰ ਵਾਲਾ ਵੀਰ ਝੰਡਾ ਬੰਨ ਕੇ ਆਵੇ।

(14) ਟ੍ਰੈਕਟਰ ਛੱਤਰੀ  ਵਾਲ਼ੇ ਹੀ ਹੋਣ , ਡਰਾਇਵਰ ,ਟਰੈਕਟਰ ਦੀ ਬਰੇਕ, ਰੇਡੀਏਟਰ, ਇੰਜਣ ਆਇਲ, ਟਾਇਰ ਆਦਿ ਚੈੱਕ ਕਰਾ ਕੇ ਜਾਣਾ।

(15) ਇੱਕ ਟਰਾਲੀ ਤੇ 2 ਡਰਾਇਵਰ ਹੋਣੇ ਜ਼ਰੂਰੀ, ਮੈਡੀਕਲੀ ਕਿੱਟ, ਨਸ਼ੇ ਤੋਂ ਪਰਹੇਜ਼ ਕਰਨ ਵਾਲੇ ਹੀ ਹੋਣ।

(16) ਬਰਸਾਤੀ ਕੋਟ, ਜਾਂ ਛਤਰੀ ਹੋਵੇ ਤਾਂ ਨਾਲ ਲੈ ਲਏ ਜਾਣ।