ਪਾਨੀਪਤ: ਕਿਸਾਨਾਂ ਦਾ ਜਥਾ ਪਾਨੀਪਤ ਟੋਲ 'ਤੇ ਹੀ ਰਾਤ ਠਹਿਰਾਅ ਕਰੇਗਾ। ਇਸ ਤੋਂ ਬਾਅਦ ਸਵੇਰ ਸਮੇਂ ਦਿੱਲੀ ਵੱਲ ਕੂਚ ਕਰੇਗਾ। ਇਸ ਅੰਦੋਲਨ ਦੀ ਅਗਵਾਈ ਗੁਰਨਾਮ ਸਿੰਘ ਚਡੂਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹ 'ਚ ਕਾਫੀ ਪ੍ਰਸ਼ਾਸਨ ਅਮਲਾ ਲੱਗਾ ਹੈ। ਪਰ ਅਸੀਂ ਦਿੱਲੀ ਜ਼ਰੂਰ ਪਹੁੰਚਾਂਗੇ। ਉਨ੍ਹਾਂ ਦੱਸਿਆ ਕਿ ਹਲਦਾਨਾ ਬਾਰਡਰ 'ਤੇ ਕਿਸਾਨਾਂ ਨੂੰ ਰੋਕਣ ਲਈ ਖੁਦਾਈ ਕੀਤੀ ਗਈ ਹੈ।

ਉਨ੍ਹਾਂ ਕਿਹਾ ਪੁਰਾਣੇ ਜ਼ਮਾਨੇ 'ਚ ਸੁਣਦੇ ਸੀ ਕਿ ਰਾਜੇ ਕਿਲੇ 'ਚ ਮੋਰਚੇ ਬਣਾਉਂਦੇ ਸਨ ਤੇ ਕਿਲੇ ਦੇ ਬਾਹਰ ਖੁਦਾਈ ਕਰਕੇ ਪਾਣੀ ਛੱਡ ਦਿੰਦੇ ਤਾਂ ਕਿ ਦੁਸ਼ਮਨ ਫੌਜ ਉੱਥੇ ਤਕ ਨਾ ਪਹੁੰਚ ਸਕੇ। ਹੁਣ ਇਹੀ ਤਰੀਕਾ ਕਿਸਾਨਾਂ ਲਈ ਅਜਮਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਵਾਨ ਸਮੁੰਦਰ 'ਤੇ ਪੁਲ ਬਣਾ ਸਕਦੀ ਹੈ ਤਾਂ ਦਿੱਲੀ ਕੀ ਚੀਜ਼ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਬਾਕੀਆਂ ਨੂੰ ਤਾਂ ਬੀਜੇਪੀ ਪਾਕਿਸਤਾਨੀ ਕਹਿ ਦਿੰਦੀ ਹੈ। ਪਰ ਹੁਣ ਪਾਕਿਸਤਾਨ ਤੋਂ ਨਹੀਂ ਆਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ ਤਾਂ ਅਸੀਂ ਵੈਸੇ ਵੀ ਭੁੱਖੇ ਹੀ ਮਰਨਾ ਹੈ। ਪਰ ਅੰਦੋਲਨ ਜਾਰੀ ਰਹੇਗਾ ਤੇ ਅੰਦੋਲਨ ਉਦੋਂ ਤਕ ਨਹੀਂ ਰੁਕੇਗਾ ਜਦੋਂ ਤਕ ਸਰਕਾਰ ਸੜਕ 'ਤੇ ਆਕੇ ਸਾਡੇ ਨਾਲ ਗੱਲ ਨਹੀਂ ਕਰਦੀ ਤੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ। ਉਨ੍ਹਾਂ ਸਪਸ਼ਟ ਕਰ ਦਿੱਤਾ ਕਿ ਸਿਰਫ ਗੱਲਬਾਤ ਨਾਲ ਕੰਮ ਨਹੀਂ ਚੱਲੇਗਾ। ਉਨ੍ਹਾਂ ਕਿਹਾ ਸਰਕਾਰ ਬੇਸ਼ੱਕ ਕਿੰਨੇ ਵੀ ਰਾਹ ਬਲੌਕ ਕਰ ਲਵੇ, ਹਾਈਵੇਅ ਪੁੱਟ ਲਵੇ ਪਰ ਅਸੀਂ ਰੁਕਾਂਗੇ ਨਹੀਂ।

ਵਿਕਾਸ ਦੇ ਕੰਮਾਂ 'ਤੇ ਸਿਆਸਤ ਕਰਕੇ ਲੋਕ ਕਰਦੇ ਦੇਸ਼ ਦਾ ਨੁਕਸਾਨ- ਮੋਦੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ