ਗੁਰਦਾਸਪੁਰ: ਕਿਸਾਨ ਦਾ 380 ਦਿਨ ਲੰਬਾ ਅੰਦੋਲਨ ਸਸਪੈਂਡ ਹੋ ਗਿਆ ਹੈ ਅਤੇ ਕਿਸਾਨਾਂ ਨੇ ਹੁਣ ਘਰਾਂ ਨੂੰ ਚਾਲੇ ਪਾ ਲਏ ਹਨ।ਕਿਸਾਨ ਅੱਜ ਦਿੱਲੀ ਦੀ ਬਰੂਹਾਂ ਤੋਂ ਫਤਿਹ ਮਾਰਚ ਦੇ ਕੱਢ ਘਰਾਂ ਨੂੰ ਪਰਤ ਰਹੇ ਹਨ।ਪੰਜਾਬ 'ਚ ਵੀ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ।ਅੱਜ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਵੱਲੋਂ ਕਿਸਾਨਾਂ ਦੇ ਵੱਡੇ ਇਕੱਠ ਕਰ ਗੁਰਦਾਸਪੁਰ ਦੇ ਇਤਹਾਸਿਕ ਗੁਰਦਵਾਰਾ ਸ਼੍ਰੀ ਅਚਲ ਸਾਹਿਬ ਵਿਖੇ ਜਿੱਤ ਦੀ ਅਰਦਾਸ ਕਰ ਇਕ ਫਤਿਹ ਮਾਰਚ ਕੱਢਿਆ ਗਿਆ ਜੋ ਡੇਰਾ ਬਾਬਾ ਨਾਨਕ ਤਕ ਜਾਵੇਗਾ।


ਗੁਰਦਾਸਪੁਰ 'ਚ ਕੱਢੇ ਗਏ ਫਤਿਹ ਮਾਰਚ 'ਚ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਜਥੇਬੰਦੀ ਦੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹਨਾਂ ਜਦ ਦਿੱਲੀ ਨੂੰ ਕੂਚ ਕੀਤਾ ਸੀ ਤਾਂ ਉਦੋਂ ਉਹਨਾਂ ਡੇਰਾ ਬਾਬਾ ਨਾਨਕ ਇਤਹਾਸਿਕ ਗੁਰੂਦਆਰਾ ਦਰਬਾਰ ਸਾਹਿਬ ਤੋਂ ਅਰਦਾਸ ਕਰ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ। ਫਿਰ ਕਦੇ ਦਿੱਲੀ ਅਤੇ ਪੰਜਾਬ 'ਚ ਵੱਖ-ਵੱਖ ਤਰ੍ਹਾਂ ਦੇ ਸੰਘਰਸ਼ ਕੇਂਦਰ ਸਰਕਾਰ ਖਿਲਾਫ ਕੀਤੇ ਅਤੇ ਅੱਜ ਜਦੋਂ ਇਸ ਅੰਦੋਲਨ 'ਚ ਜਿੱਤ ਮਿਲੀ ਹੈ ਉਹ ਫਤਿਹ ਦੀ ਅਰਦਾਸ ਕਰ ਰਹੇ ਹਨ ਅਤੇ ਇਸ ਲਈ ਫਤਿਹ ਮਾਰਚ ਕੱਢ ਰਹੇ ਹਨ।


ਕਿਸਾਨਾਂ ਨੇ ਕਿਹਾ ਸੰਘਰਸ਼ ਬੜਾ ਔਖਾ ਸੀ। ਕਿਸਾਨਾਂ ਨੇ ਜਾਨਾਂ ਵੀ ਗਵਾਈਆਂ ਅਤੇ ਕੇਂਦਰ 'ਚ ਬੈਠੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੋ ਜ਼ਿੱਦੀ ਰਵਈਆ ਲਈ ਬੈਠੇ ਸੀ ਨੂੰ ਵੀ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ।ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਭਾਵੇਂ ਕਿ ਇਹ ਵੱਡੀ ਜਿੱਤ ਹੈ ਪਰ ਸੰਘਰਸ਼ ਹਾਲੇ ਬਹੁਤ ਬਾਕੀ ਹਨ ਅਤੇ ਸਮੇਂ-ਸਮੇਂ 'ਤੇ ਉਹ ਆਪਣੇ ਹੱਕਾਂ ਦੀ ਲੜਾਈ ਜਾਰੀ ਰੱਖਣਗੇ।


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ